ਅੰਮ੍ਰਿਤਸਰ, 10 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਹਰਿਆਵਲ ਪੰਜਾਬ ਦੀ ਵਿਸ਼ੇਸ਼ ਮੀਟਿੰਗ ਸ਼ਿਵਾਲਾ ਭਾਈਆਂ ਮੰਦਰ ਵਿਖੇ ਹੋਈ ਜਿਸ ਵਿੱਚ ਪ੍ਰੋਫੈਸਰ ਰਜੀਵ ਸ਼ਰਮਾ ਜੀ ਨੂੰ ਅੰਮ੍ਰਿਤਸਰ ਦਾ ਜਿਲਾ ਸੰਯੋਜਕ ਨਿਯੁਕਤ ਕੀਤਾ ਗਿਆ,ਸਮਾਜ ਸੇਵਕ ਵਿਸ਼ਾਲ ਜੀ ਨੂੰ ਜਲ ਪ੍ਰਮੁੱਖ ਅਤੇ ਸ੍ਰੀ ਪੀ ਐਨ ਸ਼ਰਮਾ ਜੀ ਸਿੱਖਿਆ ਸੰਸਥਾਵਾਂ ਪ੍ਰਮੁੱਖ ਬਣੇ ,ਇਸ ਮੌਕੇ ਮਹਿਲਾ ਟੀਮ ਦਾ ਵੀ ਗਠਨ ਕੀਤਾ ਗਿਆ ਜਿਸ ਵਿੱਚ ਸੀ ਏ ਸ੍ਰੀਮਤੀ ਕੁਲਵਿੰਦਰ ਕੌਰ, ਪ੍ਰੋਫੈਸਰ ਸੁਧਾ, ਸ਼੍ਰੀਮਤੀ ਕਿਰਨ ਵਿਜ, ਸ਼੍ਰੀਮਤੀ ਨੀਰੂ ਵਰਸ਼ਾ, ਸ਼੍ਰੀਮਤੀ ਪੂਨਮ ਸ਼ਰਮਾ ,ਸ਼੍ਰੀਮਤੀ ਵਿਭੂਤੀ ਸ਼ਰਮਾ ਜੀ , ਡਾਕਟਰ ਹਿਰਦੇਜੀਤ ਕੌਰ ਅਤੇ ਮਿਸ ਜਪਪ੍ਰੀਤ ਨੂੰ ਮਹਿਲਾ ਟੋਲੀ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਤੇ ਬੋਲਦੇ ਹੋਏ ਪੰਜਾਬ ਪ੍ਰਦੇਸ਼ ਦੇ ਸਹਿ ਸੰਯੋਜਕ ਸੰਦੀਪ ਸਲਹੋਤਰਾ ਨੇ ਆਖਿਆ ਕਿ ਇੱਕ ਜਿਉਂਦੇ ਹੋਏ ਸੰਗਠਨ ਜਾਂ ਸੰਸਥਾ ਦੀ ਪਹਿਚਾਣ ਉਸ ਵਿੱਚ ਸ਼ਾਮਿਲ ਕਾਰਜਕਰਤਾਵਾਂ ਨੂੰ ਅਗਵਾਈ ਕਰਨ ਦੇ ਬਦਲਵੇ ਮੌਕੇ ਪ੍ਰਦਾਨ ਕਰਨਾ ਅਤੇ ਨਵੇਂ ਲੋਕਾਂ ਲਈ ਸੰਸਥਾ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰੱਖਣਾ ਹੁੰਦਾ ਹੈ । ਸੇਵਾ ਭਾਵਨਾ ਨਾਲ ਕੀਤੇ ਜਾਣ ਵਾਲੇ ਕੰਮਾਂ ਵਿੱਚ ਅਹੁਦਿਆਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਸਮਾਜਿਕ ਸੰਸਥਾਵਾਂ ਨਾਲ ਸੰਬੰਧਿਤ ਆਗੂ ਖੁਦ ਨਾਲੋਂ ਦੂਜਿਆਂ ਨੂੰ ਵਧੇਰੇ ਤਰਜੀਹ ਦਿੰਦੇ ਹਨ ਤਾਂ ਹੀ ਸਮਰਪਣ ਅਤੇ ਸਮਾਜ ਸੇਵਾ ਦੀ ਭਾਵਨਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ।
ਇਸੇ ਤਰ੍ਹਾਂ ਪ੍ਰਵੀਨ ਮਹਿਰਾ ਨੇ ਆਖਿਆ ਕਿ ਇੱਕ ਨਰੋਏ ਸਮਾਜ ਦੀ ਪਹਿਚਾਨ ਉਸ ਲਈ ਕੰਮ ਕਰਨ ਵਾਲੇ ਲੋਕਾਂ ਤੇ ਸਮਰਪਣ ਭਾਵ ਅਤੇ ਨਿਸ਼ਠਾ ਤੋਂ ਹੀ ਪ੍ਰਗਟ ਹੁੰਦੇ ਹਨ। ਉਹਨਾਂ ਨੇ ਆਖਿਆ ਕਿ ਜਿੰਮੇਵਾਰੀਆਂ ਅਹੁਦਿਆਂ ਤੋਂ ਕਿਤੇ ਵੱਡੀਆਂ ਹੁੰਦੀਆਂ ਹਨ ਅਤੇ ਇਸ ਉਮੀਦ ਨਾਲ ਜਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ ਕਿ ਸਮਾਜ ਨੂੰ ਨਵੇਂ ਢੰਗਾਂ, ਨਵੇਂ ਤੌਰ ਤਰੀਕਿਆਂ, ਨਵੀਂ ਸੋਚ ਅਤੇ ਨਵੇਂ ਉਤਸਾਹ ਨਾਲ ਅਗਵਾਈ ਪ੍ਰਦਾਨ ਹੋ ਸਕੇ । ਇੱਕ ਪੇੜ ਦੇਸ਼ ਦੇ ਨਾਂ ਅਭਿਆਨ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਹਰਿਆਵਲ ਪੰਜਾਬ ਜੋ ਹਵਾ -ਪਾਣੀ- ਧਰਤੀ ਦੀ ਸੁੱਧਤਾ ਲਈ ਕੰਮ ਕਰ ਰਿਹਾ ਹੈ ਦੇ ਸਾਰੇ ਕਾਰਜਕਰਤਾਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣ , ਪਾਣੀ ਦੀ ਸੰਯਮ ਨਾਲ ਵਰਤੋਂ ਕਰਨ ਅਤੇ ਧਰਤੀ ਨੂੰ ਸਾਫ ਸੁਥਰਾ ਰੱਖਣ ਦਾ ਗਲੀ ਗਲੀ ਪਿੰਡ ਪਿੰਡ ਵੱਧ ਤੋਂ ਵੱਧ ਪ੍ਰਚਾਰ ਕਰਨ ਦੀ ਅਪੀਲ ਕੀਤੀ ਕਚਰਾ ਪ੍ਰਬੰਧਨ ਪ੍ਰਮੁੱਖ ਰਮਨ ਸ਼ਰਮਾ ਨੇ ਸ਼ਿਵ ਕੁਮਾਰ ਬਟਾਲਵੀ ਦਾ ਪ੍ਰਸਿੱਧ ਗੀਤ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਲੱਗਦੇ ਨੇ ਮਾਵਾਂ ਗਾਇਆ ਅੰਮ੍ਰਿਤਸਰ ਦੇ ਬਾਬਾ ਬੋਹੜ ਨਾਂ ਨਾਲ ਪਹਿਚਾਣੇ ਜਾਂਦੇ ਸਰਦਾਰ ਇਕਬਾਲ ਸਿੰਘ ਤੁੰਗ ਨੇ ਆਖਿਆ ਕਿ ਰੁੱਖ ਸਾਡਾ ਜੀਵਨ ਆਧਾਰ ਹਨ । ਰੁੱਖਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਵੱਧ ਤੋਂ ਵੱਧ ਪਿਪਲ ਅਤੇ ਬੋਹੜ ਦੇ ਰੁੱਖਾਂ ਨੂੰ ਲਗਾਉਣ ਦੀ ਅਪੀਲ ਕੀਤੀ।
ਡਾਕਟਰ ਹਰਜੀਤ ਸਿੰਘ ਨੇ ਸਾਰਿਆਂ ਨੂੰ ਮਿਲ ਜੁਲ ਕੇ ਅੰਮ੍ਰਿਤਸਰ ਜਿਲੇ ਵਿੱਚ ਵਾਤਾਵਰਨ ਦੀ ਸਾਂਭ ਸੰਭਾਲ ਲਈ ਇੱਕ ਜੁੱਟ ਹੋ ਕੇ ਕੰਮ ਕਰਨ ਲਈ ਆਖਿਆ ਅਤੇ ਸ਼ਹਿਰ ਦੇ ਲੋਕਾਂ ਨੂੰ ਪਾਣੀ ਦੀ ਸੰਭਾਲ ਦੀ ਅਪੀਲ ਵੀ ਕੀਤੀ। ਇਸ ਮੀਟਿੰਗ ਦਾ ਆਯੋਜਨ ਜਿਲਾ ਸਹਿ ਸੰਯੋਜਿਤ ਡਾਕਟਰ ਹਰਜੀਤ ਸਿੰਘ ਜੀ ਦੀ ਅਗਵਾਈ ਵਿੱਚ ਹੋਇਆ ਸ੍ਰੀ ਰਜੀਵ ਸ਼ਰਮਾ ਜੀ ਦੇ ਨਾਂ ਦੀ ਘੋਸ਼ਣਾ ਮਾਨਯੋਗ ਪ੍ਰਵੀਨ ਮਹਿਰਾ ਜੀ ਨੇ ਕੀਤੀ। ਜਦੋਂ ਕਿ ਬਾਕੀ ਨਾਵਾਂ ਦੀ ਘੋਸ਼ਣਾ ਡਾਕਟਰ ਹਰਜੀਤ ਸਿੰਘ ਜੀ ਦੁਆਰਾ ਕੀਤੀ ਗਈ। ਇਸ ਮੌਕੇ ਤੇ ਪ੍ਰਾਂਤ ਸਹ ਸੰਯੋਜਕ ਸੰਦੀਪ ਸਲਹੋਤਰਾ, ਏਕ ਪੇੜ ਦੇਸ਼ ਦੇ ਨਾਂ ਅਭਿਆਨ ਦੇ ਜਿਲਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਸੈਣੀ ,ਸੀਨੀਅਰ ਉਪ ਪ੍ਰਧਾਨ ਸਰਦਾਰ ਇਕਬਾਲ ਸਿੰਘ ਤੁੰਗ ,ਊਪ ਪ੍ਰਧਾਨ ਸਰਦਾਰ ਮੈਲੋਡੀ ਪ੍ਰੋਫੈਸਰ ਰਾਜਨ ਸਿਮਰਨ ਜੀਤ ਕੌਰ, ਕਚਰਾ ਪ੍ਰਬੰਧਨ ਪ੍ਰਮੁੱਖ ਰਮਨ ਕੁਮਾਰ ,ਪੇੜ ਪ੍ਰਮੁੱਖ ਨਵੀਨ ਕੁਮਾਰ, ਕੋਟ ਖਾਲਸਾ ਨਗਰ ਦੇ ਸੰਯੋਜਕ ਤਿਲਕਰਾਜ, ਛੇਹਰਟਾ ਨਗਰ ਦੇ ਸੰਯੋਜਕ ਅਸ਼ਵਨੀ ਭੱਲਾ, ਜਲਿਆਂ ਵਾਲਾ ਬਾਗ ਨਗਰ ਦੇ ਸੰਯੋਜਕ ਬਾਵਿਸ਼ ਕੁਮਾਰ, ਕਬੀਰ ਪਾਰਕ ਨਗਰ ਸੰਜੋਜਕ ਪ੍ਰੋਫੈਸਰ ਰਾਜਨ , ਵਿਸ਼ਾਲ ਮਹਾਜਨ ਆਦਿ ਤੋਂ ਇਲਾਵਾ ਵੱਖ-ਵੱਖ ਖੇਤਰਾਂ ਤੋਂ ਕਾਰਜਕਰਤਾ ਸ਼ਾਮਿਲ ਹੋਏ।