ਪੰਜਾਬ ਰਾਜ ਦੇ ਸਮੂਹ ਐਫੀਲੀਏਟਿਡ ਸਕੂਲਾਂ ਨੇ ਪੰਜਾਬ ਸਰਕਾਰ ਵਲੋਂ ਗਜਟਿਡ ਛੁੱਟੀਆ ਘਟਾਉਣ ਦੀ ਕੀਤੀ ਅਪੀਲ : ਹਰਪਾਲ ਸਿੰਘ ਯੂ.ਕੇ

ਅੰਮ੍ਰਿਤਸਰ, 10 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਰਾਸਾ ਪੰਜਾਬ ਯੂ.ਕੇ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਹਨਾਂ ਨੇ ਦੱਸਿਆ ਕਿ ਬੀਤੇ ਦਿਨੀਂ ਪੱਤਰ ਨੰ. ਜੀ-5/202492425 ਮਿਤੀ 10-04-2024 ਨੂੰ ਜਾਰੀ ਕਰਕੇ ਸਮੂਹ ਪ੍ਰਾਈਵੇਟ / ਪ੍ਰਾਈਵੇਟ ਅਣ-ਏਡਿਡ/ ਮਾਨਤਾ ਪ੍ਰਾਪਤ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਵਲੋਂ ਜੋ ਵੀ ਗਜਟਿਡ ਛੁੱਟੀਆ ਘੋਸ਼ਿਤ ਕੀਤੀਆ ਗਈਆ ਹਨ। ਜਿਸ ਵਿਚ ਭਾਈ ਨਾਭਾ ਦਾਸ ਜੀ ਦੀ ਛੁੱਟੀ ਵੀ ਸ਼ਾਮਿਲ ਸੀ ਅਤੇ ਪੰਜਾਬ ਸਰਕਾਰ ਵਲੋਂ ਗਜਟਿਡ ਛੁੱਟੀਆਂ ਕਰਨ ਦੀ ਸਕੂਲਾਂ ਨੂੰ ਹਦਾਇਤ ਕੀਤੀ ਗਈ ਤੇ ਗਜਟਿਡ ਛੁੱਟੀਆ ਅਨੁਸਾਰ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਤੇ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਤੇ ਸਕੂਲ ਖਿਲਾਫ ਢੁਕਵੀਂ ਕਾਰਵਾਈ ਕਰਨ ਦਾ ਪੱਤਰ ਜਾਰੀ ਕੀਤਾ ਗਿਆ।

ਇਹ ਵੀ ਖਬਰ ਪੜੋ : — ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ, ਪ੍ਰਬੰਧ ਮੁਕੰਮਲ

ਇਸ ਪੱਤਰ ਦੇ ਜੁਆਬ ਵਿਚ ਹਰਪਾਲ ਸਿੰਘ ਯੂ.ਕੇ. ਅਤੇ ਸਮੂਹ ਐਫੀਲੀਏਟਿਡ ਸਕੂਲਾਂ ਦੀ ਇਕਮੱਤ ਰਾਏ ਨਾਲ ਹਰਪਾਲ ਸਿੰਘ ਯੂ.ਕੇ. ਚੇਅਰਮੈਨ ਨੇ ਪੱਤਰਕਾਰਾਂ ਨਾਲ ਵਾਰਤਾਲਾਪ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਸਾਨੂੰ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਰੋਜਾਨਾ ਇਹੀ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਸਕੂਲਾਂ ਵਿਚ ਛੁਟੀਆਂ ਬਹੁਤ ਹੁੰਦੀਆ ਹਨ ਜਿਸ ਕਾਰਨ ਸਾਡੇ ਬਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ। ਮਾਪਿਆਂ ਦੀ ਇਸੇ ਮੰਗ ਨੂੰ ਮੁੱਖ ਰਖਦਿਆਂ ਹੋਇਆ ਸਮੂਹ ਐਫਲੀਏਟਿਡ ਸਕੂਲਾਂ ਨੇ ਇਕਠਿਆ ਰਲ ਕੇ ਇਕ ਮੱਤ ਹੋ ਕੇ ਇਹ ਫੈਸਲਾ ਲਿਆ ਕਿ ਜਿਹੜੀਆ ਗਜਟਿਡ ਛੁਟੀਆਂ ਸਕੂਲਾਂ ਨਾਲ ਸਬੰਧਿਤ ਹਨ ਉਹ ਘੱਟ ਕੀਤੀਆ ਜਾਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਚੰਗੇ ਪੱਧਰ ਤੇ ਹੋ ਸਕੇ। ਇਹ ਫੈਸਲਾ ਉਹਨਾਂ ਸਾਰੇ ਐਫਲੀਏਟਿਡ ਸਕੂਲਾਂ ਦੇ ਮੁਖੀਆ ਨੇ ਇਕਠਿਆ ਰੱਲ ਕੇ ਕੀਤਾ।

ਹਰਪਾਲ ਸਿੰਘ ਰਾਸਾ ਯੂ.ਕੇ. ਨੇ ਪੱਤਰਕਾਰਾਂ ਨੂੰ ਮਾਪਿਆਂ ਦੀ ਛੁਟੀਆ ਘੱਟ ਕਰਨ ਦੀ ਮੰਗ ਨੂੰ ਦਸਦਿਆ ਹੋਇਆ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਸਕੂਲਾਂ ਨਾਲ ਸਬੰਧਿਤ ਛੁਟੀਆਂ ਵਿਚ ਕਟੌਤੀ ਕਰੇ। ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਨਿਰੰਤਰ ਜਾਰੀ ਰਹਿ ਸਕੇ ਅਤੇ ਜੋ ਇਤਿਹਾਸਕ ਛੁਟੀਆਂ ਹਨ ਉਨਾਂ ਛੁਟੀਆਂ ਵਿਚ ਸਕੂਲ ਲਗਾ ਕੇ ਬਚਿਆਂ ਨੂੰ ਉਸ ਕੀਤੀ ਛੁਟੀ ਦੀ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਇਆ ਜਾ ਸਕੇ। ਤਾਂ ਜੋ ਬੱਚੇ ਬਜਾਰਾਂ ਵਿਚ ਘੁੰਮਣ ਅਤੇ ਫਾਲਤੂ ਦੀ ਅਵਾਰਾ ਗਰਦੀ ਤੋਂ ਬਚੇ ਰਹਿਣ ਅਤੇ ਪੜ੍ਹਾਈ ਵੱਲ ਧਿਆਨ ਦੇਣ ਤਾਂ ਜੋ ਆਉਣ ਵਾਲੇ ਸਾਲ ਵਿਚ ਬੱਚਿਆਂ ਦੇ ਨਤੀਜੇ ਵਧੀਆ ਆ ਸਕਣ ਤੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਸਰਕਾਰ ਦਾ ਨਾਮ ਹੋ ਸਕੇ।

You May Also Like