ਅੰਮ੍ਰਿਤਸਰ, 15 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਪੰਜਾਬ ਨੈਸ਼ਨਲ ਬੈਂਕ ਐਸ.ਸੀ/ਐਸ.ਟੀ. ਇਮਪਲੋਈ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਯੂਨਿਟ ਵੱਲੋਂ ਜ਼ੋਨਲ ਦਫ਼ਤਰ ਵਿਖੇ ਡਾ.ਬੀ.ਆਰ.ਅੰਬੇਦਕਰ ਜੀ ਦਾ 133ਵਾਂ ਜਨਮ ਦਿਨ ਮਨਾਇਆ ਗਿਆ। ਯੂਨਿਟ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਸਬੰਧੀ ਸਮਾਨ ਦੇਣ ਲਈ ਉਪਰਾਲੇ ਕਰ ਰਹੀ ਹੈ। ਹਰ ਸਾਲ ਦੀ ਤਰ੍ਹਾਂ ਇਸ ਬਾਬਾ ਸਾਹਿਬ ਜੀ ਦੇ ਮੂਲ ਸਿਧਾਂਤਾਂ ਤੇ ਚਲਦੇ ਹੋਏ ਬਾਬਾ ਸਾਹਿਬ ਜੀ ਦੀ ਜਯੰਤੀ ਤੇ ਸਰਕਾਰੀ ਐਲੀਮੈਂਟਰੀ ਸਕੂਲ ਕਟੜਾ ਸਫੇਦ ਨੂੰ ਇੰਸੂਲੇਟਿਡ ਪਾਣੀ ਦੀਆਂ ਬੋਤਲਾਂ, ਕਾਪੀਆਂ ਅਤੇ ਜਿਓਮੈਟਰੀ ਸਮੇਤ 150 ਸਕੂਲੀ ਬੈਗ ਦਿੱਤੇ ਗਏ ।
ਇਹ ਵੀ ਖਬਰ ਪੜੋ : — ਫ਼ਿਰੋਜ਼ਪੁਰ CIA ਸਟਾਫ਼ ਵੱਲੋਂ 7 ਕਿੱਲੋ ਹੈਰੋਇਨ, 36 ਲੱਖ ਰੁਪਏ ਦੀ ਡਰੱਗ ਮਨੀ ਅਤੇ ਅਸਲੇ ਸਮੇਤ ਮੁਲਜ਼ਮ ਕਾਬੂ
ਇਸ ਮੌਕੇ CGM (P.N.B ) ਪਰਵੀਨ ਗੋਇਲ ਜੀ, ਡਿਪਟੀ ਡਾਇਰੈਕਟਰ ਪੰਜਾਬ ਯੁਵਕ ਸੇਵਾਵਾਂ ਡਾ. ਰਵੀ ਦਾਰਾ ਜੀ, SMO ਡਾਕਟਰ ਮਦਨ ਮੋਹਨ ਜੀ, DZM ਤਰੁਣ ਵਾਧਵਾ, ਪੰਜਾਬ ਨੈਸ਼ਨਲ ਬੈਂਕ ਸਟਾਫ ਵੈਲਫੇਅਰ ਯੂਨੀਅਨ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਕਿਸ਼ੋਰ ਸਰੀਨ , SC/ST ਯੂਨੀਅਨ ਅੰਮ੍ਰਿਤਸਰ ਜੋਨ ਦੇ ਪ੍ਰੈਜੀਡੈਂਟ ਜਸਮੀਤ ਸਿੰਘ , ਸਰਕਲ ਜਨਰਲ ਸੈਕਟਰੀ ਹਰਪ੍ਰੀਤ ਸਿੰਘ ਰੋਹਿਤ ਸਮੂਹ ਪੀ.ਐਨ.ਬੀ ਇਮਪਲੋਈ , ਯੂਨੀਅਨ ਮੈਂਬਰਾਂ ਅਤੇ ਆਏ ਹੋਏ ਸੱਜਣਾਂ ਨੇ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।