ਅੰਮ੍ਰਿਤਸਰ, 17 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਪਿੰਡ ਬੱਠੂ ਚੱਕ ਵਿੱਚ 25 ਵਾਂ ਬੇਬੇ ਨਾਨਕੀ ਸਲਾਈ ਸੈਟਰ ਖੋਲਿਆ ਗਿਆ ਜਿਸ ਦੀ ਸੇਵਾ ਅਮਰ ਬੀਰ ਸਿੰਘ ਨੋਇਡਾ ਕਰ ਰਹੇ ਹਨ। ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਇਹ ਸੇਵਾ ਦੀ ਦੇਖਭਾਲ ਭਾਈ ਕੁਲਵੰਤ ਸਿੰਘ ਪ੍ਰਭਾਤ ਹਜੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਕਰ ਰਹੇ ਹਨ।
ਇਹ ਵੀ ਖਬਰ ਪੜੋ : — ਵਿਜੀਲੈਂਸ ਨੇ ਥਾਣਾ ਸਦਰ ਪੱਟੀ ਵਿਖੇ ਤਾਇਨਾਤ ASI ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਇਸ ਦੌਰਾਨ ਸਮਾਜ ਸੇਵੀ ਗਿਆਨੀ ਕੁਲਜੀਤ ਸਿੰਘ ਅਠਵਾਲ ਨੇ ਦੱਸਿਆ ਕਿ ਇਹ ਸਲਾਈ ਸੈਟਰਾ ਦਾ ਮਾਲੀ ਸਹਾਇਤਾ ਐਨ, ਆਰ, ਆਈ ਸ, ਅਮਰਬੀਰ ਸਿੰਘ ਨੋਇਡਾ ਵਾਲੇ ਕਰ ਰਹੇ ਜਿਨ੍ਹਾਂ ਨੇ ਸੰਸਥਾ ਸਿੱਖੀ ਨਾਲ ਜੋੜਨ ਲਈ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਬੱਚੇ, ਬੱਚੀਆ ਨੋਜਵਾਨਾਂ ਨੂੰ ਗੁਰਸਿੱਖੀ ਨਾਲ ਜੋੜਨਾ ਮੁੱਖ ਕੰਮ ਕੀਤੇ ਜਾਂਦੇ ਹਨ।