ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀਆਂ 5 ਵਿਦਿਆਰਥਣਾਂ ਪੰਜਾਬ ਮੈਰਿਟ ‘ਚ

ਅੰਮ੍ਰਿਤਸਰ, 18 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਇਲਾਕੇ ਦਾ ਨਾਮਵਰ ਸਕੂਲ ਸਾਹਿਬ ਸ੍ਰੀ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੂੰਘ ਦਾ 10ਵੀ ਦਾ ਨਤੀਜਾ ਸ਼ਾਨਦਾਰ ਰਿਹਾ। ਸਾਰੇ ਹੀ ਬੱਚੇ ਬਹੁਤ ਹੀ ਵਧੀਆ ਨੰਬਰਾਂ ਦੇ ਨਾਲ ਪਾਸ ਹੋਏ। ਮਨਰੀਤ ਕੌਰ / ਸਰਬਦਿਆਲ ਸਿੰਘ ਨੇ 98.31% ਨੰਬਰ ਲੈ ਕੇ ਸਕੂਲ ਵਿਚ ਪਹਿਲਾ, ਜ਼ਿਲੇ ਵਿਚ 5ਵਾਂ ਅਤੇ ਪੰਜਾਬ ਵਿਚ 7ਵਾਂ ਸਥਾਨ ਹਾਸਿਲ ਕੀਤਾ।

ਇਸ ਤੋਂ ਬਾਅਦ ਬਲਪ੍ਰੀਤ ਕੌਰ ਨੇ 98% ਨੰਬਰ ਲੈ ਕੇ ਪੰਜਾਬ ਵਿਚ 9ਵਾਂ, ਮਾਨਟੇਕਪ੍ਰੀਤ ਕੌਰ ਨੇ 97.54% ਨੰਬਰ ਲੈ ਕੇ ਪੰਜਾਬ ਵਿਚ 12ਵਾਂ, ਧੰਨਗੁਰਲੀਨ ਕੌਰ ਨੇ 97.23% ਨੰਬਰ ਲੈ ਕੇ ਪੰਜਾਬ ਵਿਚ 14ਵਾਂ ਅਤੇ ਅਰਸ਼ਪ੍ਰੀਤ ਕੌਰ ਨੇ 97.08% ਨੰਬਰ ਲੈ ਕੇ ਪੰਜਾਬ ਵਿਚ 15ਵਾਂ ਸਥਾਨ ਹਾਸਿਲ ਕੀਤਾ । ਚੇਅਰਮੈਨ ਰਘਬੀਰ ਸਿੰਘ ਸੋਹਲ ਨੇ ਬੱਚਿਆਂ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਮੂੰਹ ਮਿੱਠਾ ਕਰਾਇਆ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾਇਰੈਕਟਰ ਤੇਜਬੀਰ ਸਿੰਘ ਸੋਹਲ, ਜਸਪ੍ਰੀਤ ਕੌਰ ਸੋਹਲ, ਪ੍ਰਿੰਸੀਪਲ ਮਨਤੇਸ਼ ਕੁਮਾਰ, ਰਣਜੀਤ ਸਿੰਘ, ਪਰਮਿੰਦਰ ਕੌਰ ਨਾਲ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

You May Also Like