ਅੰਮ੍ਰਿਤਸਰ 22 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਸਿਵਲ ਸਰਜਨ ਡਾਕਟਰ ਅੰਮ੍ਰਿਤਸਰ ਡਾ.ਵਿਜੇ ਕੁਮਾਰ 30 ਅਪ੍ਰੈਲ, 2024 ਮੰਗਲਵਾਰ ਨੂੰ ਸਰਕਾਰੀ ਸੇਵਾਵਾਂ ਤੋਂ ਭਾਰ ਮੁਕਤ ਹੋ ਰਹੇ ਹਨ। ਆਪਣੇ ਨਿੱਘੇ ਸੁਭਾਅ ਅਤੇ ਇਮਾਨਦਾਰੀ ਨਾਲ ਜਾਣੇਂ ਜਾਂਦੇ ਡਾਕਟਰ ਵਿਜੇ ਕੁਮਾਰ, ਸਿਵਲ ਸਰਜਨ ਅੰਮ੍ਰਿਤਸਰ ਨੂੰ ਰਿਟਾਇਰਮੈਂਟ ਦੇ ਮੌਕੇ ਤੇ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਉਨ੍ਹਾਂ ਨੂੰ ਚੰਗੀਆਂ, ਵਧੀਆ ਸੇਵਾਵਾਂ ਦੇਣ ਲਈ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਹਿੱਤ ਉਚੇਚੇ ਤੌਰ ਸਨਮਾਨਿਤ ਕਰਨ ਹਿੱਤ ਵਿਦਾਇਗੀ ਪਾਰਟੀ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਮਿਤੀ 29/04/2024 ਦਿਨ ਸੋਮਵਾਰ ਨੂੰ ਦੁਪਹਿਰ 01-35 PM ਤੇ ਰੱਖੀ ਗਈ ਹੈ।
ਇਸ ਮੌਕੇ ਤੇ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ਼ ਡਾਕਟਰ ਮਦਨ ਮੋਹਨ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ਼ ਡਾਕਟਰ ਸਵਰਨਜੀਤ ਧਵਨ, ਮੇਟਰਨ ਕਮਲਜੀਤ ਕੌਰ ਸੀਨੀਅਰ ਵਾਈਸ ਪ੍ਰਧਾਨ, ਡਾਕਟਰ ਸੰਜੀਵ ਆਨੰਦ ਜਰਨਲ ਸੈਕਟਰੀ, ਫੂਡ ਕਮਿਸ਼ਨਰ ਰਜਿੰਦਰ ਪਾਲ ਸਿੰਘ, ਸ੍ਰੀਮਤੀ ਜਸਬੀਰ ਕੌਰ (ਸ) ਸੀਨੀਅਰ ਵਾਈਸ ਪ੍ਰਧਾਨ ਅਤੇ ਰਘੂ ਤਲਵਾਰ ਜ਼ਿਲ੍ਹਾ ਪ੍ਰਧਾਨ , ਰਾਜੇਸ਼ ਸ਼ਰਮਾ, ਉਚੇਚੇ ਤੌਰ ਤੇ ਮੌਜੂਦ ਰਹਿਦਿਆਂ ਹੋਇਆਂ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਨੂੰ ਸਨਮਾਨਿਤ ਕਰਨਗੇ।