ਅਖੰਡ ਪਾਠੀ ਸਿੰਘਾਂ ਦੇ ਸਾਰੇ ਮਸਲੇ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਹੱਲ : ਭਾਈ ਸ਼ਿਵਦੇਵ ਸਿੰਘ ਗੁਰੂਵਾਲੀ

ਅੰਮ੍ਰਿਤਸਰ 27 ਅਪ੍ਰੈਲ (ਹਰਪਾਲ ਸਿੰਘ) – ਸ਼੍ਰੋਮਣੀ ਅਖੰਡ ਪਾਠੀ ਵੈੱਲਫੇਅਰ ਸੁਸਾਇਟੀ ਰਜਿ ਭਾਰਤ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਵੀਚਾਰਾਂ ਕੀਤੀਆਂ ਗਈਆਂ ਅਤੇ ਸਿੰਘਾਂ ਆ ਰਹੀਆਂ ਸਮੱਸਿਆਵਾਂ ਜਲਦੀ ਹੀ ਹੱਲ ਕਰਨ ਲਈ ਫੈਸਲਾ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਗਲਿਆਰਾ ਵਿਖੇ ਮੀਟਿੰਗ ਕੀਤੀ ਗਈ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਧਾਨ ਭਾਈ ਸ਼ਿਵਦੇਵ ਸਿੰਘ ਗੁਰੂਵਾਲੀ ਨੂੰ ਪ੍ਰਵਾਨਗੀ ਦਿੱਤੀ ਗਈ ਕਿ ਸਿੰਘਾਂ ਸਾਰੇ ਮਸਲੇ ਹੱਲ ਕੀਤੇ ਜਾਣ ਇਸ ਸਮੇਂ ਸੁਸਾਇਟੀ ਦੇ ਸਮੂਹ ਅਹੁਦੇਦਾਰ ਅਤੇ ਮੈਬਰ ਸਹਿਬਾਨ ਨੇ ਹਾਜਰੀ ਭਰੀ।

ਇਹ ਵੀ ਖਬਰ ਪੜੋ : — ਅਮਰੀਕਾ ’ਚ ਹੁਸ਼ਿਆਰਪੁਰ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਗੁਰਦੇਵ ਸਿੰਘ ਛੀਨਾ ਵਰਨਾਲੀ ਮੀਤ ਪ੍ਰਧਾਨ ਭਾਈ ਦਿਲਬਾਗ ਸਿੰਘ ਗੁਰੂਵਾਲੀ ਜਨਰਲ ਸਕੱਤਰ ਭਾਈ ਪ੍ਗਟ ਸਿੰਘ ਰੰਧਾਵਾ ਖਿਦੋਵਾਲੀ ਪ੍ਰਚਾਰ ਸਕੱਤਰ ਭਾਈ ਦਰਸਨ ਸਿੰਘ ਗੁਰੂਵਾਲੀ ਮੀਤ ਸਕੱਤਰ ਭਾਈ ਸੁਮੀਤ ਸਿੰਘ ਮੀਤ ਸਕੱਤਰ ਭਾਈ ਕੀਰਤ ਸਿੰਘ ਖਜਾਨ ਚੀ ਭਾਈ ਤਰਲੋਚਨ ਸਿੰਘ ਭਾਈ ਸੁਲੱਖਣ ਸਿੰਘ ਭਾਈ ਕਿਰਪਾਲ ਸਿੰਘ ਲੁਧਿਆਣਾ ਭਾਈ ਸੁਖਦੇਵ ਸਿੰਘ ਮੱਲ੍ਹੀ ਭਾਈ ਮੁਖਵਿੰਦਰ ਸਿੰਘ ਭਾਈ ਰਾਜਨ ਪ੍ਰੀਤ ਸਿੰਘ ਅਤੇ ਸਮੂਹ ਮੈਂਬਰ ਸਹਿਬਾਨ ਹਾਜਰ ਸਨ।

You May Also Like