ਇੰਟਰਨੈਸ਼ਨਲ ਐਥਲੀਟ ਕਸ਼ਮੀਰ ਖਿਆਲਾ ਮਾਝਾ ਜੋਨ (ਸਪੋਰਟਸ ਵਿੰਗ) ਦੇ ਇੰਚਾਰਜ ਨਿਯੁਕਤ

ਅੰਮ੍ਰਿਤਸਰ 29 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸੀਨੀਅਰ ਆਪ ਆਗੂ ਤੇ ਇੰਟਰਨੈਸ਼ਨਲ ਐਥਲੀਟ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਚੋਗਾਵਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੀਤ ਪ੍ਰਧਾਨ ਅਤੇ ਮਾਝਾ ਜੋਨ (ਸਪੋਰਟਸ ਵਿੰਗ ) ਦਾ ਇੰਚਾਰਜ ਨਿਯੁਕਤ ਕੀਤਾ ਹੈ। ਆਪਣੀ ਇਸ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਸ਼ਮੀਰ ਸਿੰਘ ਖਿਆਲਾ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਰਾਜ ਸਭਾ ਮੈਂਬਰ ਸੰਦੀਪ ਪਾਠਕ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਰਹੇ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਜਿੱਤ ਲਈ ਸਖ਼ਤ ਮਿਹਨਤ ਕਰਨਗੇ।

ਇਸ ਮੌਕੇ ‘ਤੇ ਬਾਵਾ ਸਿੰਘ ਖਿਆਲਾ, ਨਿਸ਼ਾਨ ਸਿੰਘ ਕੋਟਲਾ, ਸਰਤਾਜ ਸਿੰਘ ਖਿਆਲਾ ਖੁਰਦ, ਪਰਗਟ ਸਿੰਘ ਬਰਾੜ, ਸਵਿੰਦਰ ਸਿੰਘ ਓਠੀਆਂ, ਤੇਜਬੀਰ ਸਿੰਘ ਬੱਗਾ, ਜਸਬੀਰ ਸਿੰਘ ਖਿਆਲਾ, ਸੂਬਾ ਸਿੰਘ ਬੋਪਾਰਾਏ, ਹਰਭਜਨ ਸਿੰਘ ਕੋਲੋਵਾਲ, ਟਹਿਲ ਸਿੰਘ ਮਹਿਮਦਪੁਰਾ ਸਾਰੇ ਸਾਬਕਾ ਸਰਪੰਚ ਤੇ ਚੇਅਰਮੈਨ ਸੁਖਦੇਵ ਸਿੰਘ ਆਦਿ ਨੇ ਵੀ ਸ੍ਰੀ ਖਿਆਲਾ ਦੀ ਨਿਯੁਕਤੀ ਦਾ ਸਵਾਗਤ ਕੀਤਾ।

You May Also Like