ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਸੰਬਧੀ ਡੀ.ਐਲ.ਸੀ.ਸੀ ਦੀ ਕਰਵਾਈ ਮੀਟਿੰਗ

ਅੰਮ੍ਰਿਤਸਰ 30 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਸਿਹਤ ਵਿਭਾਗ ਵਲੋਂ ਏ.ਡੀ.ਸੀ. ਮੈਡਮ ਜਯੋਤੀ ਬਾਲਾ ਮੱਟੂ ਜੀ ਦੀ ਪ੍ਰਧਾਨਗੀ ਹੇਠਾਂ ਜਿਲਾ੍ਹ ਕੰਪਲੈਕ ਮੀਟਿੰਗ ਹਾਲ ਵਿਖੇ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਸੰਬਧੀ ਡੀ.ਐਲ.ਸੀ.ਸੀ.(ਡਿਸਟ੍ਰਿਕਟ ਲੈਵਲ ਕੋਆਰਡੀਨੇਸ਼ਨ ਕਮੇਟੀ) ਦੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿਚ ਪੰਜਾਬ ਪੁਲਿਸ ਵਿਭਾਗ, ਸਿਖਿਆ ਵਿਭਾਗ, ਪ੍ਰਈਵੇਟ ਕਾਲਜਾਂ ਦੇ ਨੁਮਾਇੰਦੇ, ਰੂਰਲ ਡਿਵੈਪਮੈਂਟ ਵਿਭਾਗ, ਮੁਨੀਂਸੀਪਲ ਕਾਰਪੋਰੇਸ਼ਨ ਦੇ ਨੁਮਾਇੰਦੇ ਅਤੇ ਅੇਨ.ਜੀ.ਓ. ਵਲੋਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ(ਚੰਡੀਗੜ੍ਹ) ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਇਸ ਅਵਸਰ ਤੇ ਸੰਬੋਧਨ ਕਰਦਿਆਂ ਡਿਪਟੀ ਡਾਇਰੈਕਟਰ(ਡੈਂਟਲ) ਕਮ ਡੀ.ਡੀ.ਐਚ.ਓ. ਡਾ ਜਗਨਜੋਤ ਕੌਰ ਨੇ ਕਿਹਾ ਕਿ ਪੰਜਾਬ ਨੂੰ ਤੰਬਾਕੂ ਮੁਕਤ ਕਰਨ ਲਈ ਸਾਰੇ ਵਿਭਾਗਾਂ ਨੂੰ ਰਲ-ਮਿਲ ਕੇ ਕਦਮ ਚੁੱਕਣ ਦੀ ਲੋੜ ਹੈ। ਜਿਲਾ੍ ਅੰਮ੍ਰਿਤਸਰ ਵਿਚ ਬਹੁਤਾਰੇ ਪਿੰਡ ਤੰਬਾਕੂ ਮੁਕਤ ਹੋ ਚੁੱਕੇ ਹਨ, ਪਰ ਅਜੇ ਵੀ ਸ਼ਹਿਰੀ ਖੇਤਰਾਂ ਵਿਚ ਬਹੁਤ ਸਾਰਾ ਕੰਮ ਕੀਤਾ ਜਾਣਾਂ ਬਾਕੀ ਹੈ।ਸਿਹਤ ਵਿਭਾਗ ਵਲੋਂ ਲਗਾਤਾਰ ਚਲਾਣ ਕੱਟੇ ਜਾ ਰਹੇ ਹਨ ਅਤੇ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ।ਉਹਨਾਂ ਸਾਰੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਸਾਰੇ ਵਿਭਾਗ ਆਪਣੇ ਅਧਿਕਾਰ ਖੇਤਰ ਅੰਦਰ ਕੋਟਪਾ ਐਕਟ ਦੀ ਪਾਲਣਾਂ ਨੂੰ ਯਕੀਨੀ ਬਣਾਓਣ ਅਤੇ ਤੰਬਾਕੂ ਮੁਕਤ ਪੰਜਾਬ ਵਿਚ ਆਪਣਾਂ ਯੋਗਦਾਨ ਪਾਓਣ। ਇਸ ਮੌਕੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ(ਚੰਡੀਗੜ੍ਹ) ਵਲੋਂ ਡਾ ਆਸਥਾ, ਐਡਵੋਕੇਟ ਗੁਰਪ੍ਰੀਤ ਸਿੰਘ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਲਖਵਿੰਦਰ ਸਿੰਘ, ਡਾ ਜਸਪ੍ਰੀਤ ਕੌਰ, ਡਾ ਤਰਨਦੀਪ ਕੌਰ, ਡਾ ਗੁਰਸੇਵਕ ਸਿੰਘ, ਡਾ ਸ਼ਬਨਮ, ਡਾ ਸਿਮਰਨਜੀਤ ਸਿੰਘ, ਡਾ ਪਲੱਵੀ ਅਤੇ ਸਮੂਹ ਸਟਾਫ ਹਾਜਰ ਸੀ।

You May Also Like