ਡੀ.ਏ.ਵੀ. ਕਾਲਜ ਅਬੋਹਰ ਵੱਲੋਂ “ਘਰੇਲੂ ਹਿੰਸਾ ਅਤੇ ਨਾਰੀ ਸੁਰੱਖਿਆ: ਤੇ ਕਰਵਾਇਆ ਰਾਸ਼ਟਰੀ ਵੈਬੀਨਾਰ

ਅੰਮ੍ਰਿਤਸਰ 1 ਮਈ (ਐੱਸ.ਪੀ.ਐਨ ਬਿਊਰੋ) – ਡੀ.ਏ.ਵੀ ਕਾਲਜ ਅਬੋਹਰ ਦੇ ਹਿੰਦੀ ਵਿਭਾਗ ਅਤੇ ਰਾਜਨੀਤੀ ਵਿਭਾਗ ਵੱਲੋਂ ਕਾਲਜ ਪੋ. ਡਾ. ਰਾਜੇਸ਼ ਮਹਾਜਨ ਅਤੇ ਡਾ. ਕਿਰਨ ਗਰੋਵਰ, ਡਾ. ਵੰਦਨਾ ਮੁੰਜਾਲ ਦੀ ਅਗਵਾਈ ਹੇਠ ਰਾਸ਼ਟਰੀ ਵੈਬੀਨਾਰ ਦਾ ਕਰਵਾਇਆ ਗਿਆ। ਇਸ ਵੈਬੀਨਾਰ ਦਾ ਵਿਸ਼ਾ ‘ਘਰੇਲੂ ਹਿੰਸਾ ਅਤੇ ਨਾਰੀ ਸੁਰੱਖਿਅ” ਸੀ। ਇਸ ਵੈਬੀਨਾਰ ਵਿੱਚ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਡਾ. ਸਵਰਾਜ ਗਰੋਵਰ ਅਤੇ ਡੀ.ਏ.ਵੀ. ਕਾਲਜ ਅੰਮ੍ਰਿਤਸਰ ਦੇ ਅਧਿਯਕਸ਼ ਹਿੰਦੀ ਵਿਭਾਗ ਡਾ. ਕਿਰਨ ਖੰਨਾ ਨੇ ਸਬੰਧਤ ਵਿਸ਼ੇ ਤੇ ਵਿਚਾਰ ਦੱਸੇ। ਡਾ. ਕਿਰਨ ਖੰਨਾ ਨੇ ਮੁੱਖ ਮਹਿਮਾਨ ਡਾ. ਸਵਰਾਜ ਗਰੋਵਰ ਦੇ ਕਮਾਂ ਦੇ ਬਾਰੇ ਦੱਸਦੇ ਹੋਏ ਉਹਨਾਂ ਦੀ ਸਮਾਜਿਕ ਕਲਿਆਨ ਵਿੱਚ ਰੋਸ਼ਨੀ ਪਾਈ। ਇਸ ਵਿਸ਼ੇ ਤੇ ਗੱਲ ਕਰਦੇ ਹੋਏ ਡਾ. ਕਿਰਨ ਖੰਨਾ ਨੇ ਕਿਹਾ ਕਿ ਘਰੇਲੂ ਹਿੰਸਾ ਸਾਮਾਜਿਕ ਵਿਵਸਥਾ ਦੇ ਕਈ ਖੇਤਰਾ ਤੇ ਇਕ ਭਾਰ ਹੈ ਅਤੇ ਦੀਵਾਰਾਂ ਦੇ ਅੰਦਰ ਸ਼ਡਯੰਤਰ ਅਤੇ ਨਾਟਕੀ ਰੂਪ ਵਿੱਚ ਪਲ ਕੇ ਇਕ ਰਾਸ਼ਟਰ ਦੇ ਵਿਕਾਸ ਨੂੰ ਪ੍ਰਭਾਵਤ ਕਰਦੀ ਹੈ। ਘਰਾਂ ਵਿੱਚ ਅਤੇ ਦਫਤਰਾਂ ਵਿਚ ਮੁੱਖ ਰੁਪ ਵਿੱਚ ਔਰਤਾਂ ਤੇ ਵਧ ਰਹੇ ਦਿਮਾਗੀ ਅਤੇ ਸਾਰੀਰਿਕ ਸ਼ੋਸ਼ਨ ਦੇਸ਼ ਨੂੰ ਨੁਕਾਸਾਨ ਪਹੁੰਚਾਦਾ ਹੈ।

ਇਹ ਵੀ ਖਬਰ ਪੜੋ : — ਜਿਲਾ੍ ਅੰਮ੍ਰਿਤਸਰ ਨੂੰ ਕੀਤਾ ਜਾਵੇਗਾ ਤੰਬਾਕੂ ਮੁਕਤ : ਡਾ ਜਗਨਜੋਤ ਕੌਰ

ਇਹ ਬੁਰਾਈ ਨ ਕੇਵਲ ਆਉਣ ਵਾਲੀ ਪੀੜੀ ਨੂੰ ਪ੍ਰਭਾਵਤ ਕਰਦੀ ਹੈ ਬਲਕਿ ਆਉਣ ਵਾਲੀ ਨਸਲ ਨੂੰ ਵੀ ਇਸ ਬੁਰੇ ਪ੍ਰਭਾਵ ਵਿੱਚ ਮੁਸ਼ਕਲ ਪੈਦਾ ਹੁੰਦੀ ਹੈ। ਘਰੇਲੂ ਹਿੰਸਾ ਇਕ ਲਾਚਾਰ ਪ੍ਰਤੂੰ ਬੁਰੇ ਵਿਅਕਤੀ ਵੱਲੋਂ ਦੂਸਰੇ ਵਿਅਕਤੀ ਦੇ ਅਧਿਕਾਰਾ ਤੇ ਅਤੇ ਜਬਰਦਸਤੀ ਹਮਲੇ ਅਤੇ ਸ਼ਰੀਰਿਕ ਸ਼ੋਸ਼ਨ ਦੇ ਰੂਪ ਨਾਲ ਸ਼ੁਰੂ ਹੁੰਦਾ ਹੈ ਜੋ ਕਿ ਪਰਿਵਾਰ ਅਤੇ ਸਮੁਦਾਏ ਦੇ ਨਾਲ ਸਮਾਜ ਵਿਚ ਫੈਲਦਾ ਹੈ। ਇਸ ਵਿਸ਼ੇ ਨੂੰ ਸਮੇਟਦੇ ਹੋਏ ਅਤੇ ਇਸ ਮੁਸ਼ਕਲ ਦਾ ਹਲ ਕਰਨ ਦੇ ਵਿਸ਼ੇ ਦੀ ਗਲ ਕਰਦੇ ਹੋਏ ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਘਰੇਲੂ ਹਿੰਸਾ ਇਸ ਵੈਸ਼ਵਿਕ ਮੁੱਦਾ ਹੈ ਜਿਹੜਾ ਕਿ ਵਿਸ਼ਵ ਕਲਿਯਾਨ ਦੇ ਪ੍ਰਭਾਵ ਪਾਉਂਦਾ ਹੈ। ਘਰੇਲੂ ਹਿੰਸਾ ਪੂਰੀ ਮੱਨੁਖ ਜਾਤੀ ਲਈ ਕਲੰਕ ਹੈ। ਘਰੇਲੂ ਹਿੰਸਾ ਦਾ ਕਾਰਨ ਦੱਾਜ, ਨਸ਼ਾ, ਸਿੱਖਿਆ, ਅਨਿਯਾ, ਬੇਜਗਾਰੀ ਦੇ ਨਾਲ ਮੁੱਖ ਕਾਰਨ ਸੰਸਕਾਰਾਂ ਦੀ ਕਮੀ ਹੈ। ਧਾਰਮੀਕ, ਨੈਤਿਕ ਅਤੇ ਮੱਨੁਖੀ ਮੁੱਲਾਂ ਨੂੰ ਅਪਣਾ ਕੇ ਹੀ ਘਰੇਲੂ ਹਿੰਸਾ ਨੂੰ ਰੋਕਿਆ ਜਾ ਸਕਦਾ ਹੈ।

ਆਪਣੀ ਤਾਕਤ ਨੂੰ ਵਰਤ ਕੇ ਔਰਤ ਨੂੰ ਆਪਣਾ ਸਰੁੱਖਿਆ ਕਵਚ ਖੁਦ ਆਪ ਬਨਣਾ ਹੋਵੇਗਾ। ਸ਼੍ਰੀਮਤੀ ਗਰੋਵਰ ਨੇ ਘਰੇਲੀ ਹਿੰਸਾ ਮਦਦ ਲਈ 112, 181, 1098 ਹੈਲਪ ਲਾਇਨ ਨੰਬਰ ਦੱਸੇ। ਇਸ ਵੈਬੀਨਾਰ ਵਿੱਚ ਵਾਇਸ ਚਾਂਸਲਰ ਡਾ. ਵਿਨੇ ਕਪੂਰ, ਬੀ.ਬੀ.ਕੇ.ਡੀ.ਏ.ਵੀ ਕਾਲਜ ਦੀ ਪ੍ਰੋ. ਚਾ. ਸ਼ੈਲੀ ਜੱਗੀ, ਉਰਤ ਪ੍ਰਦੇਸ਼ ਕਲਿਯਾਨ ਪਰਿਸ਼ਦ ਦੇ ਮਹਾਸਚਿਵ ਸ਼੍ਰੀ ਰਾਮ ਭਵਨ ਗੋਸਵਾਮੀ, ਡਾ. ਸੁਵਿਤਾ ਸਚਦੇਵਮ ਭੋਪਾਲ ਦੀ ਸ਼ਾਇਰ ਡਾ. ਜੈ ਨਰਗੀਸ, ਡਾ. ਮਮਤਾ, ਡਾ. ਅੰਨੁਲ ਭਾਸਕਰ, ਮੈਂਡਮ ਡਾਲੀ ਭਾਟਿਆ, ਪ੍ਰੋ. ਗੋਰਵ ਸ਼ਰਮਾ, ਸੂਰਜ ਮੇਹਰਾ, ਸ਼੍ਰੀ ਅਨਿਲ ਖੰਨਾ, ਡਾ. ਹਰਿੰਦਰ ਜਾਦੋਨ, ਪੰਕਜ ਦਾਸ, ਡਾ. ਨੂਪੁਰ, ਡਾ. ਨਿਰਮਲਾ, ਸ਼੍ਰੀ ਹਰਭਜਨ ਜੀ, ਵੈਲਫੇਅਰ ਹਰਿੰਦਰ, ਬਾਕਸਰ ਬਲਦੇਵ ਰਾਜ, ਵਨਿਤਾ ਅਤੇ ਵੱਡੀ ਗਿਣਤੀ ਵਿਚ ਪੂਰੇ ਦੇਸ਼ ਤੋਂ ਲੋਕ ਵੈਬੀਨਾਰ ਵਿੱਚ ਪਹੁੰਚੇ।

You May Also Like