12ਵੀਂ ਜਮਾਤ ਚੋਂ ਨੰਬਰ ਘੱਟ ਆਉਣ ਕਰਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਨੰਗਲ, 14 ਮਈ (ਐੱਸ.ਪੀ.ਐਨ ਬਿਊਰੋ) – ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਸੰਗਤਪੁਰ ਵਿਖੇ12ਵੀਂ ਜਮਾਤ ‘ਚ ਪੜ੍ਹਦੇ ਇਕ ਨਿੱਜੀ ਸਕੂਲ ਦੇ ਵਿਦਿਆਰਥੀ ਨੇ ਘਰ ‘ਚ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਬੀਤੇ ਦਿਨ 12ਵੀਂ ਜਮਾਤ ਦਾ ਨਤੀਜਾ ਆਇਆ ਸੀ, ਉਸ ’ਚ ਹਰਮਨਪ੍ਰੀਤ ਸਿੰਘ ਦੇ 61 ਫੀਸਦੀ ਨੰਬਰ ਆਏ ਸੀ ਪਰ ਨੰਬਰ ਉਸਨੂੰ ਘੱਟ ਲੱਗਣ ਦੇ ਚਲਦਿਆਂ ਉਸਨੇ ਇਸ ਖੌਫ਼ਨਾਕ ਘਟਨਾ ਨੂੰ ਅੰਜਾਮ ਦਿੱਤਾ। ਇਸ ਸਬੰਧੀ ਪਿੰਡ ਦੇ ਸਰਪੰਚ ਪਵਨ ਕੁਮਾਰ ਨੇ ਕਿਹਾ ਕਿ ਹਰਮਨਪ੍ਰੀਤ ਹਮੇਸ਼ਾ ਸਭ ਨੂੰ ਖਿੜੇ-ਮੱਥੇ ਮਿਲਦਾ ਸੀ ਤੇ ਪੜ੍ਹਾਈ ‘ਚ ਵੀ ਚੰਗਾ ਸੀ। ਪਤਾ ਨਹੀਂ ਉਸਨੇ ਮਾੜੀ ਘਟਨਾ ਨੂੰ ਅੰਜਾਮ ਦਿੱਤਾ।

ਪਿੰਡ ਦੇ ਸਰਪੰਚ ਨੇ ਕਿਹਾ ਕੀ ਉਕਤ ਨੌਜਵਾਨ ਬੀਤੇ ਦਿਨੀਂ ਆਪਣੇ ਆਧਾਰ ਕਾਰਡ ਬਾਰੇ ਵੀ ਪੁੱਛਣ ਆਇਆ ਸੀ। ਉਸਨੇ ਆਪਣੇ ਬਜ਼ੁਰਗ ਦਾਦੇ ਨੂੰ ਬਾੜੇ ‘ਚ ਜਾਣ ਲਈ ਕਿਹਾ ਤੇ ਉਸ ਤੋਂ ਬਾਅਦ ਘਰ ‘ਚ ਇਸ ਘਟਨਾ ਨੂੰ ਅੰਜਾਮ ਦਿੱਤਾ। ਮਾਤਾ ਦੇ ਵਾਰ-ਵਾਰ ਫੋਨ ਕਰਨ ਤੋਂ ਬਾਅਦ ਜਦੋਂ ਉਸਨੇ ਫੋਨ ਨਹੀਂ ਚੁੱਕੇ ਤਾਂ ਉਸਦੀ ਮਾਤਾ ਨੇ ਉਸ ਦੇ ਦੋਸਤਾਂ ਨੂੰ ਫੋਨ ਕੀਤੇ। ਦੱਸਿਆ ਜਾ ਰਿਹਾ ਕਿ ਹਰਮਨਪ੍ਰੀਤ ਦਾ ਪਿਤਾ ਵਿਦੇਸ਼ ’ਚ ਕੰਮ ਕਰਦਾ ਹੈ। ਹਰਮਨਪ੍ਰੀਤ ਸਿੰਘ ਦੀ ਇਕ ਭੈਣ ਵੀ ਹੈ। ਉਕਤ ਘਟਨਾ ਨੂੰ ਲੈ ਕੇ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ। ਇਸ ਸਬੰਧੀ ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

You May Also Like