ਅੰਮ੍ਰਿਤਸਰ 23 ਮਈ (ਐੱਸ.ਪੀ.ਐਨ ਬਿਊਰੋ) – ਕਸਬਾ ਟਾਹਲੀ ਸਾਹਿਬ ਤੋਂ ਨੇੜਲੇ ਪਿੰਡ ਬੱਗਾ ਵਿਖੇ ਇੱਕ ਘਰ ਵਿਚ ਮਮੂਲੀ ਝਗੜਾ ਹੋਣ ‘ਤੇ ਨੂੰਹ ਨੇ ਪੇਕੇ ਪਰਿਵਾਰ ਨੂੰ ਲੈ ਕਿ ਸਹੁਰੇ ਪਰਿਵਾਰ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਸੱਸ, ਸਹੁਰਾ ‘ਤੇ ਦੋ ਲੜਕੀਆਂ ਨੂੰ ਜਖ਼ਮੀ ਕਰਕੇ ਫਰਾਰ ਹੋ ਗਏ ਦਾ ਸਮਾਚਾਰ ਪ੍ਰਾਪਤ ਹੋਇਆ ਹੇੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੋਨੀਆ ਦੀ ਧੀ ਅਨਮੋਲਦੀਪ ਕੌਰ ਨੇ ਦੱਸਿਆ ਕਿ ਮੇਰੀ ਮਾ ਸੋਨੀਆ ਪਤਨੀ ਕੁਲਦੀਪ ਸਿੰਘ ਰਾਤ ਵੇਲੇ ਘਰ ਵਿਚ ਮਾਮਾ, ਨਾਨੀ, ਨਾਨਾ ‘ਤੇ ਮਾਸੀ ਨੂੰ ਨਾਲ ਲੈ ਕਿ ਦਾਖਲ ਹੋ ਗਏ ‘ਤੇ ਝਗੜੇ ਕਰਨ ਲੱਗੇ ਜਿਸ ਝਗੜੇ ਵਿਚ ਦਾਦੀ ਕਸਮੀਰ ਕੌਰ, ਦਾਦਾ ਕੇਵਲ ਸਿੰਘ ‘ਤੇ ਭੈਣ ਦੇ ਨਾਲ ਹੱਥੋਂਪਾਈ ਹੋ ਗਏ,ਅਤੇ ਸਾਡਾ ਸਾਰਾ ਪਰਿਵਾਰ ਜਖ਼ਮੀ ਹੋ ਗਿਆ, ਜਿੰਨ੍ਹਾਂ ਦੇ ਕਾਫ਼ੀ ਸੱਟਾ ਲੱਗ ਗਈਆਂ’ਤੇ ਜਖ਼ਮੀਆ ਹੋ ਗਏ। ਜਿੰਨ੍ਹਾਂ ਨੂੰ ਪੀ.ਐਚ.ਸੀ ਤਰਸਿੱਕਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।ਇਸ ਸਬੰਧੀ ਪੁਲਿਸ ਨੇ ਚੌਂਕੀ ਟਾਹਲੀ ਸਾਹਿਬ ਨੇ ਰਿਪੋਰਟ ਦਰਜ ਕਰਕੇ ਅਗੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਸੋਨੀਆ ਨੇ ਸਹੁਰੇ ਪਰਿਵਾਰ ਵੱਲੋਂ ਲਾਏ ਦੋਸ਼ਾ ਨੂੰ ਨਿਕਾਰਿਆ
ਜਦੋਂ ਇਸ ਬਾਰੇ ਸੋਨੀਆ ਨਾਲ ਆਪਣੇ ਲੱਗੇ ਦੋਸ਼ਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਨਾਲ ਮੇਰਾ ਸਹੁਰਾ ਪਰਿਵਾਰ ਬਹੁਤ ਕੁੱਟਮਾਰ ਕਰਦਾ ਹੈ ‘ਤੇ ਮੇਰਾ ਘਰ ਵਾਲਾ ਵੀ ਉਨਾਂ ਦੀ ਗੱਲ ਕਰਦਾ ਹੈ ਮੇਰੇ ‘ਤੇ ਲੱਗੇ ਦੋਸ਼ ਬਿੱਲਕੁਲ ਝੂਠੇ ਤੇ ਬੇ-ਬੁਨਿਆਦ ਹਨ ਸਾਡੇ ਵੱਲੋਂ ਆਪਣੀਆਂ ਕੁੜੀਆਂ ਜਾਂ ਸਹੁਰੇ ਪਰਿਵਾਰ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ ਉਨ੍ਹਾਂ ਨੇ ਆਪਣੇ ਆਪ ਸੱਟਾ ਲਾ ਕੇ ਆਪ ਹਸਪਤਾਲ ‘ਚ ਦਾਖਲ ਹੋ ਗਏ ਹਨ,ਉਲਟ ਉਨ੍ਹਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੇੈ।