ਅੰਮ੍ਰਿਤਸਰ: ਨਹਿਰ ‘ਚ ਡੁੱਬਣ ਕਾਰਨ ਤਿੰਨ ਬੱਚਿਆਂ ਹੋਈ ਮੌਤ

ਅੰਮ੍ਰਿਤਸਰ 17 ਜੂਨ (ਐੱਸ.ਪੀ.ਐਨ ਬਿਊਰੋ) – ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜੇ ਜਾਂਦੀ ਲਾਹੌਰ ਬ੍ਰਾਂਚ ਨਹਿਰ ’ਚੋਂ 2 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਬੀਤੇ ਕੱਲ੍ਹ ਲਾਹੌਰ ਬ੍ਰਾਂਚ ਨਹਿਰ ‘ਚ ਤਿੰਨ ਬੱਚੇ ਨਹਾਉਂਦੇ ਡੁੱਬ ਕੇ ਲਾਪਤਾ ਹੋਏ ਸੀ। ਗਰਮੀ ਦੇ ਚੱਲਦੇ ਨਹਿਰ ਵਿੱਚ ਬੱਚੇ ਨਹਾ ਰਹੇ ਸਨ। ਰੱਸੀ ਨੂੰ ਫੜਕੇ ਨਹਾ ਰਹੇ ਸਨ ਕਿ ਅਚਾਨਕ ਰੱਸੀ ਟੁੱਟਣ ਕਰਕੇ 3 ਬੱਚੇ ਡੁੱਬ ਗਏ। ਗੋਤਾਖੋਰਾਂ ਵੱਲੋਂ ਤੀਸਰੇ ਬੱਚੇ ਨੂੰ ਵੀ ਲਗਾਤਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਰਿਪੋਰਟਰ ਅਨੁਸਾਰ ਤੀਜੇ ਬੱਚੇ ਦੀ ਲਾਸ਼ ਨੂੰ ਵੀ ਲੱਭ ਲਿਆ ਗਿਆ ਹੈ।

ਦੱਸ ਦੇਈਏ ਕਿ ਚਾਰ ਬੱਚੇ ਬੱਚੇ ਆਪਣੇ ਘਰ ਤੋਂ ਮੇਲਾ ਵੇਖਣ ਗੁਏ ਸਨ ਇਕ ਬੱਚੇ ਨੂੰ ਗੋਤਾਂ ਖੋਰਾ ਨੇ ਬਚਾ ਲਿਆ ਸੀ। ਤਿੰਨ ਬੱਚੇ ਡੁੱਬ ਗਏ ਸਥਾਨਕ ਲੋਕਾਂ ਅਤੇ ਗੋਤਾਂ ਖੋਰਾਂ ਵੱਲੋਂ ਲਾਪਤਾ ਹੋਏ ਤਿੰਨਾਂ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਪਿੰਡ ’ਚ ਛਾਇਆ ਮਾਤਮ ਛਾ ਗਿਆ ਹੈ। ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ -ਰੋ ਕੇ ਬੁਰਾ ਹਾਲ ਹੋਇਆ ਹੈ। ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

You May Also Like