ਪੰਜਾਬ ਵਿੱਚ ਧੜ੍ਹਾ ਧੜ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਕੁੰਭੀ ਨੀਂਦ ਸੁੱਤੀ ਹੋਈ ਸਿੱਖ ਕੌਮ ਤੇ ਪੰਜਾਬੀ ਲਾਮਬੰਦ ਹੋਵਣ : ਭੋਮਾ

ਅੰਮ੍ਰਿਤਸਰ 2 ਜੁਲਾਈ (ਐੱਸ.ਪੀ.ਐਨ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਸ ਮਨਜੀਤ ਸਿੰਘ ਭੋਮਾ ਨੇ ਸਿੱਖ ਕੌਮ ਤੇ ਪੰਜਾਬ ਵਾਸੀਆਂ ਨੂੰ ਸੁਚੇਤ ਤੇ ਸਾਵਧਾਨ ਕਰਦਿਆਂ ਕਿਹਾ ਜੇਕਰ ਆਪਾ ਸਮੇਂ ਸਿਰ ਧਰਮ ਪਰਿਵਰਤਨ ਵਿਰੁੱਧ ਕੁੰਭੀ ਨੀਂਦ ਸੁੱਤੇ ਹੋਏ ਨਾ ਜਾਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਕ੍ਰਿਸਚਿਅਨ ਭਾਈਚਾਰਾ ਪੰਜਾਬ ਵਿੱਚ ਬਹੁ ਗਿਣਤੀ ਵਿਚ ਆ ਜਾਵੇਗਾ । ਉਹਨਾਂ ਕਿਹਾ ਪੰਜਾਬੀ ਤੇ ਸਿੱਖ ਪਹਿਲਾਂ ਹੀ ਪੰਜਾਬ ਵਿਚੋਂ ਹਿਜ਼ਰਤ ਕਰਕੇ ਬਾਹਰਲੇ ਦੇਸ਼ਾਂ ਨੂੰ ਧੜ੍ਹਾ ਧੜ ਜ਼ਹਾਜੇ ਚੜ੍ਹਦੇ ਜਾ ਰਹੇ ਹਨ । ਰਹਿੰਦੀ ਕਸਰ ਕ੍ਰਿਸਚਿਅਨ ਭਾਈਚਾਰਾ ਪੂਰੀ ਕਰਦਾ ਜਾ ਰਿਹਾ । ਉਹਨਾਂ ਕਿਹਾ ਅੱਜ ਹਰ ਪਿੰਡ ਵਾਸੀ ਆਪੋ ਆਪਣੇ ਪਿੰਡਾਂ ਵੱਲ ਝਾਤ ਮਾਰੇ ਉਹਨਾਂ ਨੇ ਅੱਜ ਤੋਂ ਪੰਜ ਸੱਤ ਸਾਲ ਪਹਿਲਾਂ ਪਿੰਡਾਂ ਵਿੱਚ ਕਦੇ ਕ੍ਰਿਸਚਿਅਨ ਵੇਖੇ ਸਨ। ਫ਼ੇਰ ਇਹ ਰਾਤੋਂ ਰਾਤ ਖੁੱਬਾਂ ਵਾਂਗੂ ਕਿਥੋਂ ਪੈਦਾ ਹੋ ਗਏ ? ਸੋਚਣ ਵਾਲੀ ਗੱਲ ਇਹ ਹੈ ਕਿ ਇਹ ਕੋਈ ਸ਼ਰਨਾਰਥੀ ਬਣਕੇ ਕਿਸੇ ਦੇਸ਼ ਦਾ ਬਾਰਡਰ ਟੱਪਕੇ ਪੰਜਾਬ ਨਹੀਂ ਆਏਂ।

ਇਹ ਵੀ ਖਬਰ ਪੜੋ : — ਮੌਸਮ ਵਿਭਾਗ ਨੇ ਪੰਜਾਬ ਦੇ ਇੰਨਾ 14 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਕੀਤੀ ਭਵਿੱਖਬਾਣੀ

ਇਹ ਤੁਹਾਡੇ ਹੀ ਭਰਾਵਾਂ ਨੂੰ ਗੁਮਰਾਹ ਕਰਕੇ ਤੇ ਲਾਲਚ ਦੇ ਈਸਾਈ ਬਣਾਇਆਂ ਗਿਆ ਹੈ। ਫਿਰ ਇਹਨਾਂ ਨਵੇਂ ਬਣੇ ਕ੍ਰਿਸਚਿਅਨਾਂ ਨੇ ਪਿੰਡਾਂ ਵਿੱਚ ਚਰਚਾ ਬਣਾਉਣ ਲਈ ਜ਼ਮੀਨ ਦਿੱਤੀ। ਇਸ ਤੋਂ ਬਾਅਦ ਸਿਆਸੀ ਆਗੂਆਂ ਨੇ ਵੋਟਾਂ ਲੈਣ ਲਈ ਇਹਨਾਂ ਦੀ ਪੁਸ਼ਤਪਨਾਹੀ ਕਰਦਿਆਂ ਇਹਨਾਂ ਨੂੰ ਵਿੰਗੇ ਟੇਡੇ ਢੰਗ ਨਾਲ ਗ੍ਰਾਂਟਾਂ ਦੇ ਚਰਚਾ ਦੀ ਪਿੰਡਾਂ ਵਿੱਚ ਉਸਾਰੀ ਕਰਵਾਕੇ ਇਹਨਾਂ ਚਰਚਾ ਦੇ ਉਦਘਾਟਨ ਕੀਤੇ ਹਨ । ਉਹਨਾਂ ਕਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਪਿੰਡਾਂ ਵਿੱਚ ਪ੍ਰਚਾਰ ਪ੍ਰਸਾਰ ਕਰਕੇ ਧਰਮ ਪਰਿਵਰਤਨ ਕਰ ਚੁੱਕੇ ਆਪਣੇ ਸਿੱਖ ਭਰਾਵਾਂ ਨੂੰ 800 – 900 ਦੇ ਕਰੀਬ ਪ੍ਰੇਰਿਤ ਕਰਕੇ ਮੁੜ ਸਿੱਖ ਧਰਮ ਵਿੱਚ ਵਾਪਸੀ ਕਰਵਾਈ ਹੈ।

ਇਹ ਵੀ ਖਬਰ ਪੜੋ : — ਬਰਨਾਲਾ: ਘਰ ਚ ਸੁੱਤੇ ਪਏ ਨਿਹੰਗ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਪਰ ਦੂਸਰੇ ਪਾਸੇ ਵੇਖਿਆ ਜਾਵੇ ਇਹ ਨੌਬਤ ਆਈ ਕਿਉਂ ਇਹ ਇਸ ਕਰਕੇ ਆਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਧਰਮ ਦੇ ਸਿੱਖ ਪ੍ਰਚਾਰਕਾਂ ਨੇ ਵੀ ਆਪਣੀ ਬਣਦੀ ਡਿਊਟੀਆਂ ਵਿੱਚ ਭਾਰੀ ਕੁਤਾਹੀਆਂ ਕੀਤੀਆਂ ਇਹਨਾਂ ਸਭਨੇ ਪਿੰਡਾਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਹੀ ਨਹੀਂ ਕੀਤਾ । ਕੁੱਝ ਚੰਦ ਸਿੱਖ ਪ੍ਰਚਾਰਕਾਂ ਨੂੰ ਛੱਡਕੇ ਬਹੁਤਿਆਂ ਸਿੱਖ ਪ੍ਰਚਾਰਕਾਂ ਨੂੰ ਪਿੰਡ ਤੇ ਪਿੰਡਾਂ ਦੇ ਗਰੀਬ ਲੋਕ ਚੰਗੇ ਹੀ ਨਹੀਂ ਲੱਗਦੇ ਇਹ ਬਾਹਰਲੇ ਦੇਸ਼ਾਂ ਤੋਂ ਡਾਲਰ ਕਮਾਉਣ ਲਈ ਰਾਹਧਾਰੀਆਂ ਮੰਗਵਾਕੇ ਬਾਹਰਲੇ ਦੇਸ਼ਾਂ ਨੂੰ ਜ਼ਹਾਜੇ ਚੜ੍ਹ ਜਾਂਦੇ ਹਨ।

ਇਹ ਵੀ ਖਬਰ ਪੜੋ : — ਅੰਮ੍ਰਿਤਸਰ ਪੁਲਿਸ ਨੇ 5 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਕੀਤਾ ਕਾਬੂ

ਜਦ ਪਿੰਡਾਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਹੀ ਨਹੀਂ ਹੋਇਆ ਫ਼ਿਰ ਕ੍ਰਿਸਚਿਅਨ ਭਾਈਚਾਰੇ ਨੇ ਸਾਡੇ ਵਿਹੜੇ ਖਾਲ੍ਹੀ ਵੇਖਕੇ ਸਾਡੇ ਘਰਾਂ ਵਿੱਚ ਸੰਨ੍ਹ ਲਾ ਕੇ ਸਾਡੇ ਸਿੱਖ ਦਲਿਤ ਭਰਾਵਾਂ ਨੂੰ ਗੁਮਰਾਹ ਕਰ ਕੇ ਤੇ ਲਾਲਚ ਦੇ ਕੇ ਕ੍ਰਿਸਚਿਅਨ ਬਣਾਉਣਾ ਸ਼ੁਰੂ ਕਰ ਦਿੱਤਾ । ਜਿਸਦਾ ਨਤੀਜਾ ਇਹ ਨਿਕਲਿਆ ਕਿ ਅੱਜ ਹਰ ਪਿੰਡ ਵਿੱਚ ਇੱਕ ਤੋਂ ਲੈ ਕੇ ਤਿੰਨ ਚਰਚਾਂ ਹੋਂਦ ਵਿੱਚ ਆ ਚੁੱਕੀਆਂ ਹਨ।

You May Also Like