ਕੈਂਸਰ ਜਾਗਰੂਕਤਾ ਸੰਬਧੀ ਸਰਕਾਰੀ ਮੈਡੀਕਲ ਕਾਲਜ ਵਿਖੇ ਕਰਵਾਇਆ ਗਿਆ ਸਮਾਗਮ

ਅੰਮ੍ਰਿਤਸਰ 6 ਜੁਲਾਈ (ਐੱਸ.ਪੀ.ਐਨ ਬਿਊਰੋ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਸੁਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੈਂਸਰ ਜਾਗਰੂਕਤਾ ਮੁਹਿੰਮ ਸੰਬਧੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਟਾਟਾ ਹੋਮੀ ਭਾਭਾ ਕੈੰਸਰ ਹਸਪਤਾਲ ਸੰਗਰੂਰ ਤੇ ਮੁਲਾਂਪੁਰ, ਸ੍ਰੀ ਗੁਰੁ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ, ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਹਿਯੋਗ ਨਾਲ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸਿਵਲ ਸਰਜਨ ਡਾ ਸੁਮੀਤ ਸਿੰਘ ਨੇ ਕਿਹਾ ਕੈਂਸਰ ਦੀ ਜਲਦ ਪਹਿਚਾਣ ਹੀ ਉਸਦੇ ਇਲਾਜ ਵਿਚ ਮਦਦਗਾਰ ਸਾਬਿਤ ਹੁੰਦੀ ਹੈ, ਇਸ ਲਈ ਵਿਸਵ ਸਿਹਤ ਸੰਸਥਾ ਵਲੋਂ ਇਸ ਸਾਲ ਦਾ ਥੀਮ ਕਲੋਜ ਦਾ ਕੇਅਰ ਗੈਪ ਰਖਿਆ ਗਿਆ ਹੈ। ਉਹਨਾਂ ਆਖਿਆ ਕਿ ਇਸ ਮੁਹਿੰਮ ਦੌਰਾਣ ਜਿਲੇ੍ ਭਰ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ, ਵਿਦਿਅਕ ਸੰਸਥਾਵਾਂ ਅਤੇ ਜਨਤਕ ਸੰਸਥਾਵਾਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਕੈਂਸਰ ਦੇ ਆਮ ਲੱਛਣ ਛਾਤੀ ਵਿੱਚ ਗਿਲਟੀਆਂ, ਲਗਾਤਾਰ ਖਾਂਸੀ, ਮਹਾਂਵਾਰੀ ਵਿੱਚ ਜਿਆਦਾ ਖੂਨ ਆਉਣਾਂ, ਨਾਂ ਠੀਕ ਹੋਣ ਵਾਲੇ ਮੂੰਹ ਦੇ ਛਾਲੇ ਆਦਿ ਹਨ। ਇਸ ਲਈ ਸਾਨੂੰ ਸਮੇਂ-ਸਮੇਂ ਤੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਜੇਕਰ ਕੋਈ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਇਸ ਅਵਸਰ ਤੇ ਪ੍ਰਿਸੀਪਲ ਜੀ.ਐਮ.ਸੀ. ਡਾ ਮ੍ਰਿਧੂ ਗਰੋਵਰ, ਐਸ.ਜੀ.ਆਰ.ਡੀ. ਦੇ ਵਾਈਸ ਚਾਸਲਰ ਮਨਜੀਤ ਸਿੰਘ ਉਪੱਲ, ਟਾਟਾ ਹਸਪਤਾਲ ਦੇ ਕੰਸਲਟੇਂਟ ਵੰਦਿੱਤਾ ਪਾਹਵਾ, ਡਾ ਹਰਜੋਤ ਸਿੰਘ, ਡਾ ਪ੍ਰੀਤੀ ਪੱਡਾ, ਡਾ ਪਰਮਜੋਤ, ਡਾ ਰਾਘਵ ਗੁਪਤਾ, ਡਾ ਸੁਨੀਤ ਅਤ ਸਮੂਹ ਸਟਾਫ ਹਾਜਰ ਸਨ।

You May Also Like