ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ  ਨੇ ਪੰਜਾਬ ਦੇ ਸਕੂਲਾਂ, ਖੇਤਰੀ ਦਫਤਰਾਂ ਵਿੱਚ ਰੁੱਖ ਲਗਾਵਾ ਕੇ ਮਨਾਇਆ ਵਣ ਉਤਸਵ

ਅੰਮ੍ਰਿਤਸਰ 11 ਜੁਲਾਈ (ਐੱਸ.ਪੀ.ਐਨ ਬਿਊਰੋ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਰਾਜ ਭਰ ਵਿੱਚ ਵਾਤਾਵਰਨ ਦੇ ਵਿਗੜ ਰਹੇ ਸੰਤਲਨ ਕਾਰਨ ਧਰਤੀ ਤੇ ਪਸ਼ੂ ਪੰਛੀਆਂ ਦੀਆਂ ਖਤਮ ਹੋ ਰਹੀਆਂ ਪ੍ਰਜਾਤੀਆਂ ਅਤੇ ਮਨੁੱਖੀ ਜੀਵਨ ਨੂੰ ਬਚਾਉਣ ਅਤੇ ਸੁਰੱਖਿਅਤ ਰੱਖਣ ਲਈ ਬੋਰਡ ਵੱਲੋਂ ਆਪਣੇ ਖੇਤਰੀ ਦਫਤਰਾਂ ਆਦਰਸ਼ ਸਕੂਲਾਂ ਅਤੇ ਬੋਰਡ ਨਾਲ ਸੰਬੰਧਿਤ ਸਕੂਲਾਂ ਵਿੱਚ ਰੁੱਖ ਲਾਉਣ ਦੀ ਮੁਹਿੰਮ ਵਿੱਡੀ ਹੋਈ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਦੇ ਨਾਲ ਬੋਰਡ ਦੇ ਅਧਿਕਾਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਵਾਈਸ ਚੇਅਰਮੈਨ ਸਕੱਤਰ ਅਵਕੇਸ਼ ਗੁਪਤਾ ਡਿਪਟੀ ਸੈਕਟਰੀ ਰੁੱਬਤੇਜ ਸਿੰਘ ਅਤੇ ਸੀਨੀਅਰ ਮੈਨੇਜਰ ਹਰਮਨਜੀਤ ਸਿੰਘ ਵੱਲੋਂ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਬੋਰਡ ਦੇ ਚੇਅਰ ਪਰਸਨ ਡਾਕਟਰ ਸਤਬੀਰ ਬੇਦੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜ ਭਰ ਦੇ ਸੰਬੰਧਤ ਸਕੂਲਾਂ, ਬੋਰਡ ਦੇ ਖੇਤਰੀ ਦਫਤਰਾਂ ਅਤੇ ਆਦਰਸ਼ ਸਕੂਲਾਂ ਵਿੱਚ ਵਣ ਉਤਸਵ ਮਨਾਇਆ ਗਿਆ।

ਬੋਰਡ ਦੇ ਖੇਤਰੀ ਦਫਤਰ ਅੰਮ੍ਰਿਤਸਰ ਵਿਖੇ ਕਾਰਜਕਾਰੀ ਜਿਲਾ ਮੈਨੇਜਰ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਖੇਤਰੀ ਦਫ਼ਤਰ ਦੀ ਗਰਾਊਂਡ ਵਿਖੇ ਫਲਦਾਰ ਰੁੱਖ ਅਤੇ ਹੋਰ ਰੁੱਖ ਅਤੇ ਪੌਦੇ ਲਗਾਏ ਗਏ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖੇਤਰੀ ਦਫਤਰ ਅੰਮ੍ਰਿਤਸਰ ਦੇ ਕਾਰਜਕਾਰੀ ਮੈਨੇਜਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਦਾ ਇਹ ਬਹੁਤ ਹੀ ਵਧੀਆ ਤੇ ਸਲਾਂਘਾਯੋਗ ਉਪਰਾਲਾ ਹੈ ਅਤੇ ਇਸ ਉਪਰਾਲੇ ਨੂੰ ਹਰ ਸਕੂਲ ਦੇ ਵੱਲੋਂ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਹੈ। ਆਪ ਨੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਰੁੱਖ ਲਗਾਏ ਅਤੇ ਕਿਹਾ ਕਿ ਇਹ ਉਪਰਾਲਾ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ।

ਉਹਨਾਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਰਕਾਰੀ, ਏਡਡ ਸਕੂਲਾਂ ਤੋਂ ਇਲਾਵਾ ਕੇਵਲ ਬੋਰਡ ਨਾਲ ਮਾਨਤਾ ਰੱਖਣ ਵਾਲੇ ਸਕੂਲਾਂ ਵੱਲੋਂ ਚੇਅਰਪਰਸਨ ਦੇ ਆਦੇਸ਼ਾਂ ਅਨੁਸਾਰ ਰੁੱਖ ਲਗਾਏ ਗਏ ਹਨ। ਜਿਸ ਦੀ ਗਿਣਤੀ ਹੁਣ ਤੱਕ 354 ਦੇ ਕਰੀਬ ਪਹੁੰਚ ਚੁੱਕੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖੇਤਰੀ ਦਫਤਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਾਰਜਕਾਰੀ ਮੈਨੇਜਰ ਹਰਪ੍ਰੀਤ ਸਿੰਘ ਵੱਲੋਂ ਫਲਦਾਰ ਰੁੱਖ ਲਗਾਉਣ ਸਮੇਂ ਉਹਨਾਂ ਦੇ ਨਾਲ ਰੁਪਿੰਦਰ ਕੌਰ, ਕਵਲੀਨ ਕੌਰ ,ਅਸ਼ੋਕ ਕੁਮਾਰ ,ਅਸ਼ਵਨੀ ਕੁਮਾਰ ,ਰਾਕੇਸ਼ ਸੋਡੀ ,ਅਨੁਰਾਧਾ ,ਰਾਮੂ ,ਛੇਲੂ ਰਾਮ ਆਦਿ ਹਾਜ਼ਰ ਸਨ।

You May Also Like