ਬਿਆਸ, 15 ਜੁਲਾਈ (ਐੱਸ.ਪੀ.ਐਨ ਬਿਊਰੋ) – ਵਾਤਾਵਰਨ ਦੀ ਸਾਂਭ ਸੰਭਾਲ ਤਹਿਤ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ N.G.O ਵਲੋਂ ਰੁੱਖ ਲਗਾਉਣ ਦੀ ਸੇਵਾ ਕੀਤੀ ਗਈ। ਵੱਧਦੀ ਹੋਈ ਗਰਮੀ ਅਤੇ ਘੱਟਦੇ ਹੋਏ ਪਾਣੀ ਨੂੰ ਮੱਦੇਨਜ਼ਰ ਸੰਸਥਾ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੰਪਰਦਾਏ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਕਨੂਪੁਰ ਕਾਲੇ (ਅੰਮ੍ਰਿਤਸਰ) ਸੇਵਾਦਾਰ ਗੁਰਜੀਤ ਸਿੰਘ ਜੀ ਵੱਲੋਂ 100 ਰੁੱਖਾਂ ਦੀ ਸੇਵਾ ਦਿਤੀ ਗਈ । ਸੰਸਥਾ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਅਤੇ ਸੀਨੀਅਰ ਵਾਇਸ ਪ੍ਰਧਾਨ ਗੁਰਿੰਦਰ ਸਿੰਘ ਭਲਾਈਪੁਰ ਵੱਲੋਂ ਰੁੱਖਾਂ ਦੀ ਸੇਵਾ ਦੇਣ ਲਈ ਸੇਵਾਦਾਰ ਗਰਜੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਰੁੱਖ ਲਗਾਉਣ ਲਈ ਦੇ ਸੇਵਾ ਲਈ ਬਾਬਾ ਸਾਵਣ ਸਿੰਘ ਨਗਰ ਦੇ ਨੌਜਵਾਨ ਅਤੇ ਸੰਗਤਾਂ ਨੇ ਵੱਧ ਚੜ੍ਹ ਕੇ ਸਹਿਯੋਗ ਕੀਤਾ। ਇਸ ਮੌਕੇ ਐਡੀਸ਼ਨਲ ਜਰਨਲ ਸੈਕਟਰੀ ਜਗਦੀਸ਼ ਸਿੰਘ ਨੰਬਰਦਾਰ ਦੌਲੋ ਨੰਗਲ , ਮਲਕੀਤ ਸਿੰਘ ਮਾਸਟਰ , ਦਲਜੀਤ ਸਿੰਘ , ਗੁਰਨਾਮ ਸਿੰਘ ( ਸਾਬਕਾ ਫੌਜੀ ) , ਬੀਰਬਲ ਸਿੰਘ, ਰਾਜੀਵ ਕੁਮਾਰ , ਜਸਬੀਰ ਸਿੰਘ ਆਦਿ ਪਤਵੰਤੇ ਸੱਜਣਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਰੁੱਖ ਲਗਾਉਣ ਲਈ ਯੋਗਦਾਨ ਪਾਇਆ। ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਦੀ ਸਮੂਹ ਟੀਮ ਨੇ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।