ਅੰਮ੍ਰਿਤਸਰ 27 ਜੁਲਾਈ (ਐੱਸ.ਪੀ.ਐਨ ਬਿਊਰੋ) – ਬੀਤੇ ਦਿਨੀ ਥਾਣਾ ਤਰਸਿੱਕਾ ਦੇ ਅਧੀਨ ਪਿੰਡ ਖੁਜਾਲਾ ਵਿਖੇ ਦੋ ਧਿਰਾ ਵਿੱਚ ਖੂਨੀ ਝੜਪ ਵਿਚ ਇਕ ਧਿਰ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾ ਨਾਲ ਗੱਲਬਾਤ ਚਮਕੋਰ ਸਿੰਘ ਪੁੱਤਰ ਪਿਆਰਾ ਤੇ ਸੁੱਚਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਕੁਹਾਲਾ (ਖੁਜਾਲਾ) ਨੇ ਦੱਸਿਆ ਕਿ ਪਲਵਿੰਦਰ ਸਿੰਘ ਉਰਫ ਘੁੱਲਾ ਪੁੱਤਰ ਜਗਤਾਰ ਸਿੰਘ ਵਲੋਂ ਤਕਰੀਬਨ 50 ਬੰਦਿਆਂ ਨੂੰ ਨਾਲ ਲੈ ਕੇ ਸਾਡੇ ਘਰ ਤੇ ਇੱਟਾਂ ਰੋੜਿਆ ਨਾਲ ਹਮਲਾ ਕਰ ਦਿੱਤਾ ਅਤੇ ਸਾਡੇ ਘਰ ਦੀ ਭਨਤੋੜ ਕਰਕੇ ਭਾਰੀ ਨੁਕਸਾਨ ਕੀਤਾ ਹੈ ਜਦੋਂਕਿ ਸਾਡੇ ਵੱਲੋਂ ਆਪਣੇ ਪਰਿਵਾਰ ਦੀ ਘਰ ਦੇ ਅੰਦਰ ਵੜਕੇ ਜਾਨਾਂ ਬਚਾਈਆ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਪਲਵਿੰਦਰ ਸਿੰਘ ਨੇ ਆਪਣੇ ਨਾਲ ਸਰਬਜੀਤ ਸਿੰਘ ਪੁੱਤਰ ਮੁਖਤਾਰ ਸਿੰਘ, ਦਲਜੀਤ ਸਿੰਘ ਪੁੱਤਰ ਮੁਖਤਾਰ ਸਿੰਘ, ਦਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ,ਮਨਜਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਉਰਫ ਕੁੰਜੀ ਪ੍ਰਤਾਪ ਸਿੰਘ ਪੁੱਤਰ ਜੋਗਿੰਦਰ ਸਿੰਘ,ਗੁਰਪਿੰਦਰ ਸਿੰਘ ਪੁੱਤਰ ਜਗਤਾਰ ਸਿੰਘ, ਸਮਸ਼ੇਰ ਸਿੰਘ ਪੁੱਤਰ ਜਗਤਾਰ ਸਿੰਘ, ਰਣਜੀਤ ਸਿੰਘ ਪੁੱਤਰ ਸੰਤੋਖ ਸਿੰਘ, ਮਨਪ੍ਰੀਤ ਸਿੰਘ ਮੈਨਾ ਪੁੱਤਰ ਸੰਤੋਖ ਸਿੰਘ, ਰਣਜੀਤ ਸਿੰਘ ਪੁੱਤਰ ਪਸਵਿੰਦਰ ਸਿੰਘ ਚੈਟਰੀ, ਪਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦਲਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਲਖਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਪੁੱਤਰ ਬਮਰਿੰਦਰ ਸਿੰਘ ਦਲਬਾਗ ਸਿੰਘ ਪੁੱਤਰ ਨਰਿੰਦਰ ਸਿੰਘ,ਸੁਖਰਾਜ ਸਿੰਘ ਪੁੱਤਰ ਮੰਗਲ ਸਿੰਘ, ਅਮ੍ਰਿਤਪਾਲ ਸਿੰਘ ਪੁੱਤਰ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜੱਸਾ ਸਿੰਘ, ਰਾਜਾ ਸਿੰਘ ਪੁੱਤਰ ਹੀਰਾ ਸਿੰਘ ਜਸ਼ਨਦੀਪ ਸਿੰਘ ਪੁੱਤਰ ਮਹਾ ਸਿੰਘ, ਅਕਾਸਦੀਪ ਸਿੰਘ ਪੁੱਤਰ ਮਨਜੀਤ ਸਿੰਘ, ਸਰਨਜੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਲਾਡਾ ਸਮੇਤ ਹੋਰ ਅਣਪਛਾਤੇ ਬੰਦੇ ਅਤੇ ਔਰਤਾਂ ਲੈ ਕੇ ਸਾਡੇ ਘਰ ਤੋੜ ਭੰਨ ਕੀਤੀ ਅਤੇ ਆਪਣੀ ਜਾਨ ਬਚਾਉਣ ਲਈ ਜਦੋਂ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਵੱਲੋਂ ਮੌਕੇ ਤੇ ਥਾਣਾ ਤਰਸਿੱਕਾ ਦੀ ਐਸ.ਐਚ ਓ ਸਿਮਰਨਜੀਤ ਕੌਰ ਵੱਲੋਂ ਆਉਣ ਦੀ ਬਿਜਾਏ ਕਾਫੀ ਸਮੇਂ ਬਾਅਦ ਆਈ ਜਿੰਨ੍ਹਾਂ ਨੇ ਮੌਕਾ ਤੇ ਵੇਖਿਆ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ। ਜਦੋਂ ਇਸ ਸਬੰਧੀ ਦੂਜੀ ਧਿਰ ਨਾਲ ਗੱਲ ਕੀਤੀ ਤਾਂ ਉਨਾਂ ਨੇ ਕਿਹਾ ਕਿ ਚਾਰ ਮਹੀਨੇ ਪਹਿਲਾਂ ਸਾਡਾ ਲੜਕਾ ਜਸ਼ਨ ਜਿਸ ਦੀ ਭਾਰੀ ਕੁੱਟਮਾਰ ਕਰਕੇ ਪੱਗ ਲਾ ਦਿੱਤੀ ਗਈ ਸੀ ਤੇ ਹੁਣ ਵੀ ਜਿੰਮ ਦੇ ਵਿੱਚ ਉਸ ਦੀ ਕੁੱਟਮਾਰ ਕਰਕੇ ਕੀਤੀ ਅਤੇ ਸਾਡੇ ਪਰਿਵਾਰ ਤੇ ਬੋਤਲਾਂ ਨਾਲ ਹਮਲਾ ਕੀਤਾ ਗਿਆ ਸਾਡੇ ਪਰਿਵਾਰਾਂ ਨੇ ਵੀ ਭੱਜਕੇ ਜਾਨਾਂ ਬਚਾਈਆਂ ਅਤੇ ਸਾਨੂੰ ਮਜਬੂਰ ਹੋ ਕੇ ਜਵਾਬ ਦੇਣਾ ਪਿਆ।
ਐਸ.ਐਚ.ੳ.ਨੇ ਬਿਆਨ ਦੇਣ ਤੋਂ ਕੀਤਾ ਇਨਕਾਰ, ਕਿਹਾ ਇਸ ਮਸਲੇ ਬਾਰੇ ਮੈਨੂੰ ਨਹੀਂ ਪਤਾ
ਇਸ ਸਬੰਧੀ ਥਾਣਾ ਤਰਸਿੱਕਾ ਦੀ ਐਸ.ਐਚ.ਓ ਮੈਡਮ ਸਿਮਰਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਫ ਇਨਕਾਰ ਕਰਦਿਆਂ ਕਿਹਾ ਕਿ ਇਸ ਮਸਲੇ ਬਾਰੇ ਮੈਨੂੰ ਕੋਈ ਪਤਾ ਨਹੀਂ ਅਤੇ ਨਾਂ ਹੀ ਚਮਕੌਰ ਸਿੰਘ ਵਾਲੀ ਧਿਰ ਮੇਰੇ ਸਾਹਮਣੇ ਪੇਸ਼ ਹੋਈ ਹੈ ਜੇਕਰ ਇਸ ਦੀ ਰਿਪੋਰਟ ਮੇਰੇ ਕੋਲ ਆਉਂਦੀ ਹੈ ਤਾਂ ਮੇਰੇ ਵੱਲੋਂ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਏ.ਐਸ.ਆਈ ਬੁਲਗੇਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਰਾਜੀਨਾਮੇ ਦਾ ਟਾਇਮ ਦੇ ਦਿੱਤਾ ਹੈ ਜੇਕਰ ਦੋਵੇ ਧਿਰਾਂ ਮੰਨਦੀਆ ਹਨ ਤਾਂ ਠੀਕ ਹੈ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।