ਅੰਮ੍ਰਿਤਸਰ, 5 ਅਗਸਤ (ਐੱਸ.ਪੀ.ਐਨ ਬਿਊਰੋ) – ਹਲਕਾ ਮਜੀਠਾ ਦੇ ਪਿੰਡ ਫੱਤੂਭੀਲਾ ਜਿੱਥੋਂ ਦਾ ਇੱਕ ਨੌਜਵਾਨ ਜੋ ਦਿੱਲੀ ਦੀ ਇੱਕ ਕੰਪਨੀ ਵਿੱਚ ਪਿਛਲੇ 2 ਸਾਲ ਤੋਂ ਕੰਮ ਕਰਦਾ ਸੀ। ਰਾਜਬੀਰ ਕੌਰ ਪਤਨੀ ਨਿਸ਼ਾਨ ਸਿੰਘ ਪੁੱਤਰ ਬਲਦੇਵ ਸਿੰਘ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਲੀ ਦੀ ਇੱਕ ਕੰਪਨੀ ਤੋਂ ਫਾਈਨਲ ਹੋਣ ਤੇ ਸੱਤ ਦਿਨ ਘਰ ਰਹਿ ਕੇ ਫਿਰ ਆਪਣਾ ਵਾਪਿਸ ਸਮਾਨ ਲੈਣ ਲਈ ਗਿਆ ਅਤੇ ਸਮਾਨ ਲੈ ਕੇ ਵਾਪਸ ਪਿੰਡ ਨੂੰ ਪਰਤ ਰਿਹਾ ਸੀ ਅਤੇ ਸ਼ਨੀਵਾਰ ਤੜਕਸਾਰ 3.30 ਤੇ ਉਨ੍ਹਾਂ ਦਾ ਆਖਰੀ ਵਾਰ ਫੋਨ ਆਇਆ ਕਿ ਮੈਂ ਵਾਪਸ ਆ ਰਿਹਾ ਹਾਂ ਪਰ ਉਸ ਤੋਂ ਬਾਅਦ ਨਿਸ਼ਾਨ ਸਿੰਘ ਦਾ ਫੋਨ ਬੰਦ ਹੋ ਗਿਆ ਜੋ ਚਾਰ ਦਿਨ ਬੀਤਣ ਦੇ ਬਾਵਜੂਦ ਕੋਈ ਅਤਾ ਪਤਾ ਨਹੀਂ ਲੱਗਾ ਜਿਸ ਤੋਂ ਪਰਿਵਾਰ ਫਿਕਰਾਂ ਵਿੱਚ ਪਿਆ ਹੋਇਆ ਹੈ।
ਪਰਿਵਾਰ ਨੇ ਪੰਜਾਬ ਸਰਕਾਰ ਤੋ ਲਾਈ ਮਦਦ ਦੀ ਗੁਹਾਰ
ਉਨ੍ਹਾਂ ਨੇ ਅੱਗੇ ਦੱਸਿਆ ਕਿ ਜਦੋਂ ਹੁਣ ਕੰਪਨੀ ਵਿੱਚ ਕੰਮ ਕਰਦੇ ਦੋਸਤਾਂ ਨਾਲਸੰਪਰਕ ਕੀਤਾ ਤਾ ਉਨ੍ਹਾਂ ਕਿਹਾ ਕਿ ਕੰਪਨੀ ਤੋਂ ਟਰੇਨ ਵਿੱਚ ਦਿੱਲੀ ਤੋਂ ਬੈਠ ਗਿਆ ਸੀ।ਪਰ ਅਜੇ ਤੱਕ ਘਰ ਨਹੀਂ ਪਰਤਿਆ ਜਿਸ ਦੀ ਉਡੀਕ ਦੇ ਵਿੱਚ ਘਰ ਬੈਠੇ ਬਜ਼ੁਰਗ ਮਾਤਾ ਪਿਤਾ ਦੋ ਛੋਟੇ ਬੇਟੇ ਇੱਕ ਬੇਟੀ ਪਤਨੀ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਵਿਚਲੀ ਸਰਕਾਰ ਕੋਲੋਂ ਲਾਪਤਾ ਹੋਏ ਨਿਸ਼ਾਨ ਸਿੰਘ ਦੀ ਭਾਲ ਕਰਨ ਦੀ ਗੁਹਾਰ ਲਾਈ ਹੈ, ਤਾਂ ਕਿ ਸਾਰੇ ਪ੍ਰਵਾਰ ਦਾ ਢਿੱਡ ਭਰਨ ਵਾਲਾ ਆਪਣੇ ਘਰ ਸਹੀ ਸਲਾਮਤ ਪਰਤ ਆਵੇ।