ਭੱਟੀਕੇ ਸਕੂਲ ਚ ਲਗਾਇਆ ਮੈਡੀਕਲ ਕੈਪ 

ਅੰਮ੍ਰਿਤਸਰ, 7 ਅਗਸਤ (ਐੱਸ.ਪੀ.ਐਨ ਬਿਊਰੋ) – ਸਿਵਲ ਸਰਜਨ ਅਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਐਚ.ਸੀ ਤਰਸਿੱਕਾ ਦੇ ਐਸ.ਐਮ. ਓ.ਡਾ.ਮੋਨਾ ਚਤਰਥ ਦੀ ਅਗਵਾਈ ਹੇਠ ਸਤਿਆ ਭਾਰਤੀ ਐਲੀਮੈਟਰੀ ਸਕੁੂਲ ਭੱਟੀਕੇ ਵਿਖੇ ਮੈਡੀਕਲ ਕੈਪ ਲਗਾਇਆ ਗਿਆ। ਜਿਸ ਕੈਂਪ ਵਿਚ ਬੱਚਿਆਂ ਦਾ ਚੈੱਕ ਕੀਤਾ ਗਿਆ।ਜਿਸ ਵਿਚ ਡਾ ਹਰਿਕ੍ਰਿਸ਼ਨ ਸਿੰਘ ਅਤੇ ਹਰਪ੍ਰੀਤ ਕੌਰ ਨੇ ਖਤਰਨਾਕ ਬਿਮਾਰੀਆਂ ਬਾਰੇ ਬੱਚਿਆਂ ਅਤੇ ਟੀਚਰਾਂ ਨੂੰ ਜਾਣੂ ਕਰਵਾਇਆ ਅਤੇ ਬੱਚਿਆਂ ਦੇ ਦੰਦਾਂ ਦੀ ਜਾਚ ਕਰਕੇ ਦੰਦਾਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਧਿਆਨ ਦੇਣ ਲਈ ਜੋਰ ਦਿੱਤਾ।

ਇਸ ਮੌਕੇ ਤੇ ਡਾ ਹਰਿਕ੍ਰਿਸ਼ਨ ਸਿੰਘ ਡੇਗੂ ਬਿਖਾਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚੇ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ,ਫਰਿੱਜਾਂ ਦੀ ਟਰੇਅ ਅਤੇ ਕੂਲਰਾਂ ਦਾ ਪਾਣੀ ਹਫਤੇ ਵਿਚ ਇਕ ਜਰੂਰ ਬਦਲਣ ਬੁਖਾਰ ਦੇ ਲੱਛਣ ਹੋਣ ਨਾਲ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਸਕੂਲ ਦੇ ਪਿ੍ੰਸੀਪਲ ਦਲਜਿੰਦਰ ਕੌਰ,ਮਨਦੀਪ ਕੌਰ,ਪ੍ਰਦੀਪ ਕੌਰ, ਪਿ੍ਤਪਾਲ ਕੌਰ, ਰਜਵੰਤ ਕੌਰ, ਸੁਖਮੀਤ ਕੌਰ, ਪ੍ਰਭਜੀਤ ਕੌਰ,ਦਿਪਤੀ ਸ਼ਰਮਾ, ਦਲਬੀਰ ਕੌਰ , ਕਿਰਨ ਕੁਮਾਰੀ ਸਮੂਹ ਸਟਾਫ਼ ਹਾਜ਼ਰ ਸੀ।

You May Also Like