ਅੰਮ੍ਰਿਤਸਰ, 11 ਅਗਸਤ (ਐੱਸ.ਪੀ.ਐਨ ਬਿਊਰੋ) – ਨਗਰ ਨਿਗਮ ਦਾ ਐਮਟੀਪੀ ਵਿਭਾਗ ਕੋਈ ਵੱਡੇ ਹਾਦਸੇ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ ਭਰਿਸ਼ਟਾਚਾਰੀ ਅਫਸਰਾਂ ਨੇ ਤੇ ਸੌਂਹ ਖਾਧੀ ਅਸੀਂ ਸਰਕਾਰ ਦੇ ਕਿਸੇ ਹੁਕਮ ਨੂੰ ਨਹੀਂ ਮੰਨਣਾ ਨਾਜਾਇਜ਼ ਉਸਾਰੀਆਂ ਲਗਾਤਾਰ ਐਮਟੀਪੀ ਡਿਪਾਰਟਮੈਂਟ ਕਰਵਾਈ ਜਾ ਰਿਹਾ ਹੈ ਪੈਟਰੋਲ ਪੰਪ ਦੇ ਉੱਤੇ ਹੋਟਲ ਖੋਲੇ ਜਾ ਰਹੇ ਹਨ। ਜੇ ਕੋਈ ਅਨਸੁਖਾਵੀ ਘਟਨਾ ਹੁੰਦੀ ਹੈ ਤੇ ਇਸ ਦਾ ਜਿੰਮੇਵਾਰ ਕੌਣ ਹੋਏਗਾ।
ਇਹਨਾਂ ਸ਼ਬਦਾ ਦਾ ਪ੍ਰਗਟਾਵਾ ਪੰਡਿਤ ਰਾਕੇਸ਼ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝਾ ਕੀਤਾ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਬੇਸਮੈਂਟ ਚ ਪਾਣੀ ਆਉਣ ਨਾਲ ਤਿੰਨ ਨੌਜਵਾਨ ਬੱਚਿਆਂ ਦੀ ਮੌਤ ਹੋਈ ਸੀ ਜੇਕਰ ਪੈਟਰੋਲ ਪੰਪ ਤੇ ਕੋਈ ਹਾਦਸਾ ਹੋ ਜਾਂਦਾ ਹੈ ਤੇ ਹੋਟਲ ਦੇ ਵਿੱਚ ਜਿੰਨੇ ਵੀ ਬੰਦੇ ਰਹਿ ਰਹੇ ਹੋਣਗੇ ਕੋਈ ਵੀ ਨਹੀਂ ਬਚ ਸਕੇਗਾ ਅਸੀਂ ਕਈ ਵਾਰ ਨਜਾਇਜ਼ ਉਸਾਰੀਆਂ ਨਾਜਾਇਜ਼ ਬਣ ਰਹੇ ਹੋਟਲਾਂ ਦੀ ਸ਼ਿਕਾਇਤ ਕਰ ਚੁੱਕੇ ਹਾਂ ਪਰ ਢੀਠ ਤੇ ਭਰਿਸ਼ਟ ਹੋ ਚੁੱਕੇ ਅਫਸਰਾਂ ਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਅੰਮ੍ਰਿਤਸਰ ਗੋਲਡਨ ਗੇਟ ਦੇ ਕੋਲ ਐਸਕੇਲਾ ਹੋਟਲ ਪੈਟਰੋਲ ਪੰਪ ਦੇ ਉੱਤੇ ਹੀ ਬਣਾ ਦਿੱਤਾ ਗਿਆ ਹੈ।
ਇਹ ਵੀ ਖਬਰ ਪੜੋ : — ਖੰਨਾ ‘ਚ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ
ਪੁੱਛਣ ਤੇ ਐਮਟੀਪੀ ਵਿਭਾਗ ਦੇ ਭਰਿਸ਼ਟਾਚਾਰੀ ਅਫਸਰ ਆਖ਼ਦੇ ਨੇ ਕਿ ਇਸ ਦਾ ਨਕਸ਼ਾ ਪਾਸ ਹੈ, ਪਰ ਸਵਾਲ ਇਹ ਹੈ ਕਿ ਇਸਦਾ ਨਕਸ਼ਾ ਪਾਸ ਕਿਸ ਨੇ ਕੀਤਾ ਅਸੀਂ ਐਵੇਂ ਨਹੀਂ ਕਹਿੰਦੇ ਸਰਕਾਰ ਕੰਗਾਲ ਹੁੰਦੀ ਜਾ ਰਹੀ ਹੈ ਤੇ ਇਹ ਭਰਿਸ਼ਟਾਚਾਰੀ ਅਫਸਰ ਮਾਲਾ ਮਾਲ ਹੁੰਦੇ ਜਾ ਰਹੇ ਹਨ ਨਾਜਾਇਜ਼ ਬਣ ਰਹੀਆਂ ਕਲੋਨੀਆਂ ਨਾਜਾਇਜ਼ ਹੋ ਰਹੀਆਂ ਉਸਾਰੀਆਂ ਦੀ ਜਾਣਕਾਰੀ ਸਾਡੇ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ, ਲੋਕਲ ਬਾਡੀ ਸੈਕਟਰੀ ਤੇ ਵਿਭਾਗ ਦੇ ਮੰਤਰੀ ਨੂੰ ਵੀ ਦਿੱਤੀ ਜਾ ਚੁੱਕੀ ਹੈ ਐਮ ਟੀ ਪੀ ਡਿਪਾਰਟਮੈਂਟ ਨੂੰ ਵਾਰ ਵਾਰ ਹੋ ਰਹੀਆਂ ਨਜਾਇਜ਼ ਉਸਾਰੀਆਂ ਕੱਟੀਆਂ ਜਾ ਰਹੀਆਂ ਨਜਾਇਜ਼ ਕਲੋਨੀਆਂ, ਬਣ ਰਹੇ ਹੋਟਲਾਂ ਦੀ ਜਾਣਕਾਰੀ ਦੇਣ ਦੇ ਬਾਵਜੂਦ ਉਹ ਕੋਈ ਕਾਰਵਾਈ ਨਹੀਂ ਕਰਦੇ। ਕੋਈ ਐਕਸ਼ਨ ਨਹੀਂ ਲੈਂਦੇ ਜਿਥੋਂ ਜਾਹਿਰ ਹੋ ਰਿਹਾ ਕਿ ਉਹ ਮੋਟਾ ਮਾਲ ਖਾ ਰਹੇ ਨੇ ਪੰਡਿਤ ਰਾਕੇਸ਼ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਹੁਣ ਸਿਰਫ ਤੁਹਾਡੇ ਕੋਲੋਂ ਹੀ ਉਮੀਦ ਹੈ। ਕਿਉਂਕਿ ਪੰਜਾਬ ਨੂੰ ਤੁਸੀਂ ਹੀ ਰੰਗਲਾ ਪੰਜਾਬ ਬਣਾ ਸਕਦੇ ਹੋ ਬਾਕੀਆਂ ਕੋਲੋਂ ਸਾਨੂੰ ਕੋਈ ਉਮੀਦ ਨਹੀਂ ਹੈ।