ਅੰਮ੍ਰਿਤਸਰ, 10 ਸਤੰਬਰ (ਐੱਸ.ਪੀ.ਐਨ ਬਿਊਰੋ) – ਮਾਨਯੋਗ ਕਮਿਸ਼ਨਰ ਪੁਲਿਸ ਸ. ਰਣਜੀਤ ਸਿੰਘ ਢਿੱਲੋ ਆਈ ਪੀ ਐਸ, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੋਨ-1, ਸ੍ਰੀ ਵਿਸ਼ਾਲਜੀਤ ਸਿੰਘ ਆਈ ਪੀ ਐਸ ਤੇ ਸ਼੍ਰੀ ਗਗਨਦੀਪ ਸਿੰਘ ਪੀ ਪੀ ਐਸ. ਏ.ਸੀ.ਪੀ (ਸੈਟਰਲ) ਦੀਆ ਹਦਾਇਤਾ ਅਨੁਸਾਰ ਅਤੇ ਇੰਸਪੈਕਟਰ ਮਨਜੀਤ ਕੋਰ ਮੁੱਖ ਅਫਸਰ ਥਾਣਾ ਗੇਟ ਹਕੀਮਾ ਦੀ ਅਗਵਾਈ ਹੇਠ ਇਲਾਕੇ ਵਿੱਚ ਲੁੱਟਾ ਖੋਹਾ, ਤੇ ਚੋਰਾ ਅਤੇ ਗੁੰਡਾ ਗਰਦੀ ਕਰਨ ਵਾਲਿਆ ਤੇ ਸ਼ਿਕਜਾ ਕੱਸਣ ਲਈ ਚਲਾਈ ਸਪੈਸ਼ਲ ਮੁਹਿੰਮ ਤਹਿਤ ਚੋਕੀ ਅੰਨਗੜ੍ਹ ਦੇ ਇੰਚਾਰਜ ਐਸ ਆਈ ਬਲਵਿੰਦਰ ਸਿੰਘ ਨੂੰ ਸਮੇਤ ਪੁਲਿਸ ਪਾਰਟੀ ਉਸ ਵੇਲੇ ਸਫਲਤਾ ਹਾਸਲ ਹੋਈ ਥਾਣਾ ਗੇਟ ਹਕੀਮਾ ਅੰਮ੍ਰਿਤਸਰ ਜੋ ਕਿ ਹਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਮਕਾਨ ਨੰਬਰ 1288 ਗਲੀ ਨੰਬਰ 03 ਕਰਤਾਰ ਨਗਰ ਥਾਣਾ ਛੇਹਰਟਾ ਅੰਮ੍ਰਿਤਸਰ ਦੇ ਬਿਆਨ ਤੇ ਦਰਜ ਹੋਇਆ ਹੈ ਕਿ ਮਿਤੀ 03-09-2024 ਨੂੰ ਉਹ ਦਾਣਾ ਮੰਡੀ ਦੇ ਸਾਹਮਣੇ ਆਪਣੀ ਮੋਬਾਇਲਾ ਦੀ ਦੁਕਾਨ ਤੇ ਮੌਜੂਦ ਸੀ ਵਕਤ ਕ੍ਰੀਬ 2 ਵਜੇ ਦੁਪਿਹਰੇ 03 ਅਣਪਛਾਤੇ ਲੜਕੇ ਉਸਦੀ ਦੁਕਾਨ ਤੇ ਆਏ ਤੇ ਪਿਸਟਲ ਦੀ ਨੋਕ ਤੇ 40000/-ਰੁਪਏ ਖੋਹ ਕੇ ਲੈ ਗਏ ਸੀ। ਜੋ ਮੁਕੱਦਮਾ ਹਜਾ ਦੇ 02 ਦੋਸ਼ੀਆਨ ਨੂੰ ਕਾਬੂ ਕਰਕੇ ਇਹਨਾ ਪਾਸੋ ਵਾਰਦਾਤ ਦੌਰਾਨ ਵਰਤੀ ਐਕਟਿਵਾ ਅਤੇ ਖੋਹ ਹੋਈ ਨਗਦੀ ਬ੍ਰਾਮਦ ਕੀਤੀ ਗਈ ਹੈ।ਦੋਵਾ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਡੂੰਘਿਆਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
ਚੋਕੀ ਅੰਨਗੜ ਵੱਲੋਂ ਪਿਸਤੋਲ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ 2 ਲੜਕਿਆ ਨੂੰ ਖੋਹ ਕੀਤੀ ਨਗਦੀ ਅਤੇ ਐਕਟਿਵਾ ਸਮੇਤ ਕੀਤਾ ਕਾਬੂ
