ਸਮਾਰਟ ਰਾਸ਼ਨ ਕਾਰਡਾਂ ਦੀ ਈ-ਕੇਵਾਈਸੀ ਕਰਾਉਣ ਲਈ ਫ਼ੂਡ ਸਪਲਾਈ ਵਿਭਾਗ ਨੇ ਲਗਾਏ ਕੈਂਪ 

ਰਾਸ਼ਨ ਕਾਰਡ ਧਾਰਨ ਜਲਦ ਤੋਂ ਜਲਦ ਈ-ਕੇਵਾਈਸੀ ਕਰਾਉਣ : ਵੰਦਨਾ ਕੰਬੋਜ਼

ਫ਼ਰੀਦਕੋਟ, 16 ਸਤੰਬਰ (ਮਿੱਤਲ) – ਜ਼ਿਲਾ ਖੁਰਾਕ ਸਪਲਾਈ ਅਫ਼ਸਰ ਸ਼੍ਰੀਮਤੀ ਵੰਦਨਾ ਕੰਬੋਜ਼ ਦੀ ਯੋਗ ਸਰਪ੍ਰਸਤੀ ਅਤੇ ਸਹਾਇਕ ਖੁਰਾਕ ਅਤੇ ਸਪਲਾਈ ਅਫਸਰ ਸ੍ਰੀ ਗੁਰਚਰਨਪਾਲ ਸਿੰਘ ਦੀ ਯੋਗ ਅਗਵਾਈ ਹੇਠ ਇੰਸਪੈਕਟਰਾਂ ਦੁਆਰਾ ਡੀਪੂ ਹੋਲਡਰਾਂ ਦੇ ਸਹਿਯੋਗ ਨਾਲ ਫਰੀਦਕੋਟ ਸ਼ਹਿਰ ਦੇ ਵੱਖ-ਵੱਖ ਮਹੱਲਿਆਂ ’ਚ ਕਾਰਡ ਧਾਰਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਈ-ਕੇਵਾਈਸੀ ਕੈਂਪ ਦੇ ਰੂਪ ’ਚ ਕੰਮ ਨੂੰ ਨੇਪਰੇ ਚਾੜਿਆ।ਇਸ ਦੇ ਨਾਲ ਹੀ ਖੁਰਾਕ ਅਤੇ ਸਪਲਾਈ ਕੰਟਰੋਲਰ ਸ੍ਰੀਮਤੀ ਵੰਦਨਾ ਕੰਬੋਜ਼ ਦੁਆਰਾ ਫਰੀਦਕੋਟ ਜ਼ਿਲੇ ਦੇ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਕਾਰਡ ਧਾਰਕ ਪਰਿਵਾਰ ਕੈਂਪ ’ਚ ਨਹੀਂ ਪਹੁੰਚ ਸਕਿਆ ਤਾਂ ਉਹ ਆਪਣੇ ਨੇੜਲੇ ਪੈਂਦੇ ਡੀਪੂ ਤੇ ਜਾ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ (ਈ-ਕੇਵਾਈਸੀ) ਕਰਵਾ ਸਕਦਾ ਹੈ।

ਇਹ ਹਰ ਕਾਰਡ ਧਾਰਕ ਲਈ ਬਹੁਤ ਜ਼ਰੂਰੀ ਹੈ। ਰਾਸ਼ਨ ਕਾਰਡਾਂ ਦੀ (ਈ-ਕੇਵਾਈਸੀ) ਲਈ ਕੈਂਪ ਫਰੀਦਕੋਟ ਸ਼ਹਿਰ ਵਿਖੇ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਵੱਖ-ਵੱਖ ਸਥਾਨਾਂ ਦੋ ਦਿਨ ਕੈਂਪ ਲਗਾਏ ਲਗਾਏ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਬਾਜ਼ੀਗਰ ਬਸਤੀ, ਗੁਰਦੁਆਰਾ ਸਾਹਿਬ ਬਲਬੀਰ ਬਸਤੀ, ਗੁਰਦੁਆਰਾ ਸਾਹਿਬ ਖਜੂਰ ਵਾਲੀ ਗਲੀ,ਗੁਰਦੁਆਰਾ ਸਾਹਿਬ ਦਸਮੇਸ਼ ਨਗਰ, ਗੁਰਦੁਆਰਾ ਸਾਹਿਬ ਡੋਗਰ ਬਸਤੀ,ਗੁਰਦੁਆਰਾ ਸਾਹਿਬ ਕੰਮੇਆਣਾ ਗੇਟ,ਗੁਰਦੁਆਰਾ ਸਾਹਿਬ ਜਾਨੀਆਂ ਮੁਹੱਲਾ ਅਤੇ ਫੂਡ ਸਪਲਾਈ ਦਫਤਰ ਸਾਹਮਣੇ ਬੀ.ਐਸ.ਐਨ.ਐਲ. ਐਕਸਚੇਂਜ ਦਫਤਰ ਦੇ ਨਾਲ-ਨਾਲ ਪਿੰਡਾਂ ’ਚ ਰਹਿਣ ਵਾਲੇ ਰਾਸ਼ਨ ਕਾਰਡ ਧਾਰਕ ਪਰਿਵਾਰ ਆਪਣੇ ਪਿੰਡ ਦੇ ਡੀਪੂ ਹੋਲਡਰ ਕੋਲ ਜਾ (ਈ-ਕੇਵਾਈਸੀ) ਕਰਵਾ ਸਕਦੇ ਹਨ।

You May Also Like