ਫ਼ਰੀਦਕੋਟ, 16 ਸਤੰਬਰ (ਵਿਪਨ ਮਿੱਤਲ) – ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ ਦੀ ਯੋਗ ਅਗਵਾਈ ਹੇਠ, ਸ਼੍ਰੀ ਤਰਸੇਮ ਲਾਲ ਮੋਂਗਾ ਹੈੱਡਮਾਸਟਰ ਵੱਲੋਂ ਸਰਕਾਰੀ ਹਾਈ ਸਕੂਲ, ਡੋਡ ਜਿਲਾ ਫਰੀਦਕੋਟ ਵੱਲੋਂ ਅੰਮਿ੍ਰਤ ਉਦਯਨ 2024 (ਰਾਸ਼ਟਰਪਤੀ ਭਵਨ) ਨਵੀਂ ਦਿੱਲੀ ਵਿਖੇ 50 ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਗਾਇਆ ਗਿਆ। ਸਕੂਲ ਮੁੱਖੀ ਵੱਲੋਂ ਦੱਸਿਆ ਗਿਆ ਕਿ ਵਿਦਿਆਰਥੀਆਂਨੇ ਰਾਸ਼ਟਰਪਤੀ ਭਵਨ ਵਿਖੇ ਦੁਨੀਆਂ ਦੇ ਮਨਮੋਹਕ ਫੁੱਲਾਂ ਦੀ ਸੁਗੰਧ ਦਾ ਆਨੰਦ ਮਾਣਿਆ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਨਾਲ ਸ਼ਹੀਦਾਂ ਦੀ ਯਾਦ ’ਚ ਇੰਡੀਆ ਗੇਟ ਤੇ ਅਮਰ ਜਯੋਤੀ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਤਿਹਾਸਕ ਇਮਾਰਤਾਂ ਲਾਲ ਕਿਲਾ ਅਤੇ ਕੁਤੁਬ ਮੀਨਾਰ ਵਿਖਾ ਕੇ ਟੂਰ ਨੂੰ ਇਤਿਹਾਸਕ ਵੀ ਬਣਾਇਆ ਗਿਆ। ਸਕੂਲ ਦੇ ਚਾਰ ਅਧਿਆਪਕ ਸ਼੍ਰੀ ਚੰਦਰ ਸ਼ੇਖਰ ਸਾਇੰਸ ਮਾਸਟਰ, ਕੰਵਲਪ੍ਰੀਤ ਕੌਰ ਕੰਪਿਊਟਰ ਫਕੈਲਟੀ,ਰਮਨਦੀਪ ਪੀ.ਟੀ.ਆਈ ਅਤੇ ਗੁਰਜੀਵਨ ਸਿੰਘ ਪੰਜਾਬੀ ਮਾਸਟਰ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਤਿੰਨ ਦਿਨਾਂ ਟੂਰ ਦੇ ਦੌਰਾਨ ਅਨੁਸ਼ਾਸ਼ਨ ’ਚ ਰੱਖਣ ਦੇ ਨਾਲ-ਨਾਲ ਸਾਰਾ ਪ੍ਰਬੰਧ ਕੀਤਾ। ਵਿਦਿਆਰਥੀਆਂ ਦੇ ਇਸ ਧਾਰਮਿਕ ਤੇ ਇਤਿਹਾਸਕ ਵਿੱਦਿਅਕ ਟੂਰ ਨੂੰ ਸਮੂਹ ਪੰਚਾਇਤ ਤੇ ਪਤਵੰਤੇ ਸੱਜਣਾਂ, ਸਕੂਲ ਭਲਾਈ ਟਰੱਸਟ ਪਿੰਡ ਡੋਡ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੇ ਨਾਲ-ਨਾਲ ਵਿੱਤੀ ਸਹਿਯੋਗ ਤੇ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਵਿਦਿਆਰਥੀਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸ਼੍ਰੀ ਗੁਰੂ ਹਰਕਿ੍ਰਸ਼ਨ ਸਾਹਿਬ ਜੀ ਨਾਲ ਸੰਬੰਧਤ ਗੁਰੂਦੁਆਰਾ ਸ਼ੀਸ਼ਗੰਜ ਸਾਹਿਬ, ਰਕਾਬ ਗੰਜ ਸਾਹਿਬ ਅਤੇ ਬੰਗਲਾ ਸਾਹਿਬ ’ਚ ਵੀ ਮੱਥਾ ਟੇਕਿਆ ਅਤੇ ਸਿੱਖ ਗੁਰੂ ਸਹਿਬਾਨਾਂ ਦੇ ਇਤਿਹਾਸ ਨੂੰ ਇੱਕ ਲਘੂ ਫਿਲ਼ਮ ਰਾਹੀਂ ਜਾਣਿਆ।