“ਏਕ ਭਾਰਤ ਸ੍ਰੇਸ਼ਠ ਭਾਰਤ” ਪ੍ਰੋਗਰਾਮ ਤਹਿਤ ਜੇਤੂ ਵਿਦਿਆਰਥੀ ਕੀਤੇ ਸਨਮਾਨਿਤ

ਅੰਮ੍ਰਿਤਸਰ, 18 ਸਤੰਬਰ (ਐੱਸ.ਪੀ.ਐਨ ਬਿਊਰੋ) – ਮਾਨਯੋਗ ਜ਼ਿਲ੍ਹਾ ਸਿੱਖਿਆ ਸੈਕੰਡਰੀ ਸਿੱਖਿਆ ਸ੍ਰ ਹਰਭਗਵੰਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਸੀਨੀਅਰ ਸੈਕੰਡਰੀ ਸ੍ਰੀ ਰਾਜੇਸ਼ ਸ਼ਰਮਾ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾ ਅਨੁਸਾਰ “ਏਕ ਭਾਰਤ ਸ੍ਰੇਸ਼ਠ ਭਾਰਤ” ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਸੋਲੋ ਫੋਕ ਡਾਂਸ ਅਤੇ ਸੋਲੌ ਪੇਂਟਿੰਗ ਮੁਕਾਬਲੇ ਸਕੂਲ ਆਫ ਐਮੀਂਨੇਂਸ ਮਾਲ ਰੋਡ ਵਿਖੇ ਕਰਵਾਏ ਗਏ ਜਿਸ ਵਿੱਚ 16ਸਤੰਬਰ 2024 ਨੂੰ ਛੇਵੀਂ ਤੋਂ ਅੱਠਵੀਂ ਅਤੇ 17 ਸਤੰਬਰ 2024 ਨੂੰ ਨੌਵੀਂ ਤੋਂ ਬਾਰ੍ਹਵੀਂ ਦੇ ਲੱਗਭਗ 200 ਵਿਦਿਅਰਥੀਆ ਨੇ ਭਾਗ ਲਿਆ ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸ੍ਰ ਹਰਭਗਵੰਤ ਸਿੰਘ ਨੇ ਕਿਹਾ ਕਿ “ਏਕ ਭਾਰਤ ਸ੍ਰੇਸ਼ਠ ਭਾਰਤ” ਪ੍ਰੋਗਰਾਮ ਜੋ ਕਿ ਭਾਰਤ ਸਰਕਾਰ ਵਲੋ 2015 ਤੋ ਸ਼ੁਰੂ ਕੀਤਾ ਗਿਆ ਸੀ।

ਇਹ ਵੀ ਖਬਰ ਪੜੋ : — ਵਿਜੀਲੈਂਸ ਵੱਲੋਂ ਹੌਲਦਾਰ 49,800 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਚ ਗ੍ਰਿਫਤਾਰ

ਇਸ ਵਿੱਚ ਪੰਜਾਬ ਨੂੰ ਆਂਧਰਾ ਪ੍ਰਦੇਸ਼ ਰਾਜ ਨਾਲ ਸੱਭਿਆਚਾਰ ਅਤੇ ਸੰਸਕ੍ਰਿਤੀ ਦੀ ਸਾਂਝ ਲਈ ਜੋੜਿਆ ਗਿਆ ਹੈ ਹਰ ਸਾਲ ਇਸ ਪ੍ਰੋਗਰਾਮ ਅਧੀਨ ਵੱਖ ਵੱਖ ਤਰ੍ਹਾ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਇਸ ਸਾਲ ਵੀ ਵਿਦਿਆਰਥੀਆ ਨੇ ਬਹੁਤ ਹੀ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ ਇਸ ਉਪਰੰਤ ਜਿਲ੍ਹਾ ਸਿੱਖਿਆ ਅਫ਼ਸਰ ਹਰਭਗਵੰਤ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਸ਼ਰਮਾ ਵਲੋ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਕੇਟ ਦੇ ਕੇ ਸਨਮਾਨਿਤ ਕੀਤਾ ਇਹਨਾ ਸਾਰੇ ਮੁਕਾਬਲਿਆਂ ਦਾ ਵਧੀਆ ਪ੍ਰਬੰਧ ਲਈ ਉਹਨਾਂ ਨੇ “ਏਕ ਭਾਰਤ ਸ੍ਰੇਸ਼ਠ ਭਾਰਤ” ਪ੍ਰੋਗਰਾਮ ਦੇ ਜਿਲ੍ਹਾਂ ਨੋਡਲ ਅਫ਼ਸਰ ਪ੍ਰਿੰਸੀਪਲ ਸ੍ਰੀ ਮਤੀ ਮੋਨਿਕਾ ਅਤੇ ਸਹਿਯੋਗੀ ਪ੍ਰਿੰਸੀਪਲ ਮਨਦੀਪ ਕੌਰ,ਪ੍ਰਿੰਸੀਪਲ ਨਵਦੀਪ ਕੌਰ,ਪ੍ਰਿੰਸੀਪਲ ਹਰਪ੍ਰੀਤ ਸਿੰਘ, ਲੈਕ ਮਨਜੀਤ ਕੌਰ, ਲੈਕ ਪ੍ਰਦੀਪ ਕੁਮਾਰ,ਸ੍ਰੀ ਮਤੀ ਨਿਮਰਤਾਪਾਲ ਕੌਰ ਅਤੇ ਸ੍ਰੀ ਕੇਵਲ ਕ੍ਰਿਸ਼ਨ ਹਾਜ਼ਰ ਸਨ।

You May Also Like