ਧਰਤੀ ਮਾਂ ਨੂੰ ਰੁਖਾਂ ਨਾਲ ਸ਼ਿੰਗਾਰਨ ਲਈ ਸ਼ਹੀਦ ਬਾਬਾ ਜੀਵਨ ਸਿੰਘ ਪਾਰਕ ਫੋਕਲ ਪੁਆਇੰਟ ਵਿਖੇ ਕੀਤਾ ਗਿਆ ਪੌਦਾਰੋਪਣ : ਡਾ ਇਕਬਾਲ ਸਿੰਘ ਤੁੰਗ

ਅੰਮ੍ਰਿਤਸਰ, 19 ਸਤੰਬਰ (ਹਰਪਾਲ ਸਿੰਘ) – ਡਾ ਇਕਬਾਲ ਸਿੰਘ ਤੁੰਗ ਸੀਨੀਅਰ ਮੀਤ ਪ੍ਰਧਾਨ ਏਕ ਪੇੜ ਦੇਸ਼ ਦੇ ਨਾਮ ਅਭਿਆਨ ਦੇ ਯਤਨਾਂ ਸਦਕਾ ਅਜ ਮਿਤੀ 17/9/2024 ਨੂੰ ਸ਼ਹੀਦ ਬਾਬਾ ਜੀਵਨ ਸਿੰਘ ਪਾਰਕ ਫੋਕਲ ਪੁਆਇੰਟ ਵਿਖੇ ਪੌਦਾਰੋਪਣ ਕੀਤਾ ਗਿਆ। ਇਸ ਮੌਕੇ ਸ੍ਰੀ ਗੋਬਿੰਦ ਸਿੰਘ ਮਿੰਟੂ ਬੌਕਸਰ, ਚੀਫ ਸੈਨੇਟਰੀ ਇੰਸਪੈਕਟਰ ਸ਼੍ਰੀ ਵਿਜੇ ਗਿੱਲ, ਸੈਨੇਟਰੀ ਇੰਸਪੈਕਟਰ ਸ਼੍ਰੀ ਗਨੇਸ਼ ਕੁਮਾਰ, ਸ੍ਰੀ ਸਜੀਵ ਅਰੌੜਾ, ਸ੍ਰੀ ਅਨਿਲ ਡੋਗਰਾ਼, ਸੀ ਐਫ਼ ਦਵਿੰਦਰਜੀਤ ਕੌਰ, ਪਰਮਜੀਤ ਕੌਰ ਤਜਿੰਦਰ ਕੌਰ, ਮੋਟੀ ਵੇਟਰ ਸ਼ੁਬਾਸ਼ ਸ਼ਰਮਾ ਮਿਉਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਅਤੇ ਹਰਿਆਵਲ ਪੰਜਾਬ ਵਲੋ ਸਾਂਝੇ ਤੌਰ ਤੇ ਸਹੀਦ ਬਾਬਾ ਜੀਵਨ ਸਿੰਘ ਪਾਰਕ ਫੋਕਲ ਪੁਆਇੰਟ ਅੰਮ੍ਰਿਤਸਰ ਵਿਖੇ ਪੌਦੇ ਲਗਾਏ ਗਏ। ਜੰਗਲਾਤ ਵਿਭਾਗ ਦੀ ਸਹਾਇਤਾ ਨਾਲ ਬੂਟਿਆਂ ਦਾ ਲੰਗਰ ਲਗਾਕੇ ਦੋਵਾਂ ਹਰਿਆਵਲ ਯੋਧਿਆਂ ਅਤੇ ਇਲਾਕੇ ਦੇ ਲੋਕਾਂ ਦੇ ਸੁਮੇਲ ਨਾਲ ਵਣ ਮਹਾਂਉਤਸਵ ਮਨਾਇਆ ਗਿਆ।

ਹਰਿਆਵਲ ਪੰਜਾਬ ਲਹਿਰ ਦੇ ਡਾ ਇਕਬਾਲ ਸਿੰਘ ਤੁੰਗ ਨੇ ਇੰਜ ਦਲਜੀਤ ਸਿੰਘ ਕੋਹਲੀ ਜਲ ਸਰੰਕਸਨ ਪ੍ਰਮੁੱਖ ਹਰਿਆਵਲ ਪੰਜਾਬ ਨੂੰ ਯਾਦ ਕਰਦਿਆਂ ਮੌਕੇ ਤੇ ਹਾਜ਼ਰੀਨ ਸ਼ਹਿਰੀਆਂ ਨਾਲ ਜ਼ਮੀਨ ਦੋਜ ਪਾਣੀ ਨੂੰ ਸੰਜ਼ਮ ਨਾਲ ਵਰਤਣ ਅਤੇ ਕੁਦਰਤ ਵਲੋਂ ਬਖਸ਼ੀ ਪਾਣੀ ਦੀ ਬੇਸ਼ਕੀਮਤੀ ਦਾਤ ਨੂੰ ਹਰ ਹੀਲੇ ਵਸੀਲੇ ਬਚਾਉਣ ਦੇ ਵਿਸ਼ੇਸ ਨੁਕਤੇ ਸਾਂਝੇ ਕੀਤੇ। ਡਾ ਇਕਬਾਲ ਸਿੰਘ ਤੁੰਗ ਨੇ ਦਸਿਆ ਕਿ ਪੰਜਾਬ ਵਿੱਚ ਕੁੱਲ 150 ਬਲਾਕਾਂ ਵਿੱਚੋਂ 133 ਬਲਾਕਾਂ ਨੂੰ ਡਾਰਕ ਜੋਨ ਐਲਾਨਿਆ ਗਿਆ ਹੈ ਅਤੇ ਜੋ 17 ਜੋਨ ਹਾਲੇ ਸੇਫ ਹਨ ਉਨ੍ਹਾਂ ਵਿੱਚ ਜ਼ਿਆਦਾ ਮੁਕਤਸਰ, ਫਾਜ਼ਿਲਕਾ ਜ਼ਿਲਿਆਂ ਵਿਚ ਹਨ ਜਿਥੇ ਧਰਤੀ ਹੇਠਲਾ ਪਾਣੀ ਖਾਰਾ ਹੈ। ਡਾ ਤੁੰਗ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਰਤੀ ਉਪਗ੍ਰਹਿ ਜਿਸ ਨੂੰ ਜਲ-ਗ੍ਰਹਿ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਪਰ ਹੁਣ ਸਿਰਫ 17 ਕੁ ਸਾਲਾਂ ਯੋਗਾ ਪੀਣਯੋਗ ਜ਼ਮੀਨ ਦੋਜ ਪਾਣੀ ਬਚਿਆ ਹੈ।

ਉਨ੍ਹਾਂ ਕਿਹਾ ਕਿ ਪਾਣੀ ਦੀ ਘਾਟ ਵਾਲੇ ਹਾਲਾਤ ਬਹੁਤ ਗੰਭੀਰ ਹਨ ਸੋ ਸਾਨੂੰ ਸਭ ਨੂੰ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਹੋਕਾ ਦਿੱਤਾ ਕਿ ਆਓ ਆਪਾਂ ਸਭ ਰਲ-ਮਿਲ ਕੇ ਵੱਧ ਤੋਂ ਵੱਧ ਬੂਟੇ ਲਾਈਏ ਤੇ ਪਾਣੀ ਬਚਾਈਏ। ਅਧਿਕਾਰੀਆਂ ਵਲੋਂ ਡਾ ਇਕਬਾਲ ਸਿੰਘ ਤੁੰਗ ਜੀ ਦੇ ਵਾਤਾਵਰਨ ਪ੍ਰਤੀ ਲਗਾਉ ਅਤੇ ਪਾਣੀ ਦੇ ਵਿਸੇ ਉਪਰ ਅਜੋਕੇ ਸਮੇਂ ਉਨ੍ਹਾਂ ਵਲੋਂ ਫੈਲਾਈ ਜਾ ਰਹੀ ਜਾਣਕਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ “ਪਿਤਾ ਰੂਪੀ ਪਾਣੀ ਅੰਮ੍ਰਿਤ” ਦਾ ਸਤਿਕਾਰ ਕਰਨ ਦਾ ਪ੍ਰਣ ਕੀਤਾ ਅਤੇ ਏਸ ਨੂੰ ਬਚਾਉਣ ਲਈ ਦਿਲੀ ਇੱਛਾ ਜ਼ਾਹਰ ਕਰਦਿਆਂ ਅਜੋਕੇ ਸਮੇਂ ਵੱਧ ਤੋਂ ਵੱਧ ਬੂਟੇ ਲਾਉਣ, ਪਾਣੀ ਬਚਾਉਣ ਅਤੇ ਠੋਸ ਕੂੜੇ ਦੇ ਯੋਗ ਪ੍ਰਬੰਧਨ ਲਈ ਵਾਅਦਾ ਕੀਤਾ।

You May Also Like