ਸਿਹਤ ਵਿਭਾਗ ਵਲੋਂ ਅਣ-ਅਧਿਕਾਰਤ ਨਸ਼ਾ-ਛੁਡਾਓ ਕੇਂਦਰ ਕੀਤਾ ਸੀਲ

ਅੰਮ੍ਰਿਤਸਰ, 20ਸਤੰਬਰ (ਹਰਪਾਲ ਸਿੰਘ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਕਿਰਨਦੀਪ ਕੋਰ ਜੀ ਦੇ ਦਿਸ਼ਾ-ਨਿਰਦੇਸ਼ਾ ਅਨੂਸਾਰ ਜਿਲਾ੍ ਨੋਡਲ ਅਫਸਰ ਡੀ-ਅਡਿਜਸ਼ਨ ਡਾ ਭਾਰਤੀ ਧਵਨ ਦੀ ਅਗਵਾਹੀ ਹੇਠਾਂ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿਚ ਡਾ ਭਾਰਤੀ ਧਵਨ, ਡਾ ਨਕੁਲ, ਸ਼੍ਰੀ ਰਘੂ ਤਲਵਾੜ ਸ਼ਾਮਲ ਸਨ। ਇਸ ਟੀਮ ਦੇ ਨਾਲ ਮੌਕੇ ਤੇ ਐਸ.ਡੀ.ਐਮ. ਮਜੀਠਾ ਮੈਡਮ ਸੋਨਮ ਜੀ, ਅਤੇ ਪੁਲਿਸ ਪਾਰਟੀ ਵੀ ਸ਼ਾਮਲ ਹੋਏ। ਉਕਤ ਟੀਮ ਵਲੋਂ ਇੱਕ ਗੁੱਪਤ ਸੂਚਨਾਂ ਦੇ ਆਧਾਰ ਤੇ ਜੈਂਤੀਪੁਰ ਅੱਡਾ ਵਿਖੇ “ਆਰਮੀਂ ਪੈਲੇਸ” ਨਾਮ ਦੀ ਬਿਲਡਿੰਗ ਵਿਚ ਚੱਲ ਰਹੇ ਅਣ-ਅਧਿਕਾਰਤ ਨਸ਼ਾ-ਛੁਗਾਓ ਕੇਂਦਰ ਤੇ ਰੇਡ ਕੀਤੀ ਗਈ।

ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਡਾ ਭਾਰਤੀ ਧਵਨ ਨੇ ਦਸਿਆ ਕਿ ਇਹ ਸੈਂਟਰ ਬਿਨਾਂ ਕਿਸੇ ਰਜਿਸਟਰੇਸ਼ਨ ਜਾਂ ਲਾਇਸੈਂਸ ਦੇ ਅਣ-ਅਧਿਕਾਰਤ ਤੌਰ ਤੇ ਚਲਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਇਥੇ ਕੁੱਲ 32 ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਦਾਖਲ ਕੀਤਾ ਗਿਆ ਹੈ। ਉਹਨਾਂ ਆਖਿਆਂ ਕਿ ਸਿਹਤ ਵਿਭਾਗ ਵਲੋਂ ਮੌਕੇ ਤੇ ਕਾਰਵਾਈ ਕਰਦਿਆ ਹੋਇਆ 17 ਮਰੀਜਾਂ ਨੂੰ ਸਰਕਾਰੀ ਨਸ਼ਾ-ਛਡਾਓ ਕੇਂਦਰ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਦਾਖਿਲ ਕਰਵਾਇਆ ਗਿਆ ਅਤੇ 13 ਮਰੀਜਾਂ ਨੂੰ ਉਹਨਾਂ ਦੇ ਕੰਸੈਂਟ ਲੈਕੇ ਉਹਨਾਂ ਦੇ ਮਾਪਿਆਂ ਦੇ ਸਬੂਰਦ ਕੀਤਾ ਗਿਆ, ਜਦ ਕਿ 2 ਮਰੀਜ ਉਥੋਂ ਦੇ ਇਨਮੇਡ ਸਨ। ਇਸ ਉਪਰੰਤ ਉਕਤ ਸੈਂਟਰ ਨੂੰ ਸੀਲ ਕਰਕੇ ਪੁਲਿਸ ਨੂੰ ਕਾਰਵਾਈ ਕਰਨ ਹਿੱਤ ਲਿਖਿਆ ਗਿਆ।

You May Also Like