ਅੰਮ੍ਰਿਤਸਰ 30 ਸਤੰਬਰ (ਹਰਪਾਲ ਸਿੰਘ) – ਸਿਵਲ ਸਰਜਨ ਡਾ ਕਿਰਨਦੀਪ ਕੌਰ ਦੀ ਪ੍ਰਧਾਨਗੀ ਹੇਠਾਂ ਦਫਤਰ ਸਿਵਲ ਸਰਜਨ ਵਿਖੇ “ਵਿਸ਼ਵ ਦਿਲ ਦਿਵਸ” ਮਨਾਇਆ ਗਿਆ। ਇਸ ਅਵਸਰ ਤੇ ਉਹਨਾਂ ਵਲੋਂ ਇੱਕ ਜਾਗਰੁਕਤਾ ਪੋਸਟਰ ਰਲੀਜ ਕੀਤਾ ਗਿਆ। ਇਸ ਪੋਸਟਰ ਵਿਚ ਆਪਣੇ ਦਿਲ ਨੂੰ ਤੰਦਰੂਸਤ ਰੱਖਣ ਲਈ ਸਾਰੇ ਜਰੂਰੀ ਨੁਕਤਿਆਂ ਪ੍ਰਤੀ ਜਾਗਰੂਕ ਕੀਤਾ ਗਿਆ ਹੈ। ਇਸ ਅਵਸਰ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਇੱਕ ਅੰਕੜੇ ਅਨੂਸਾਰ ਭਾਰਤ ਵਿਚ ਹਰ ਸਾਲ ਤਕਰੀਬਨ 2 ਲੱਖ ਤੋਂ ਵੱਧ ਲੋਕਾ ਦੀ ਦਿਲ ਦੀ ਸਰਜਰੀ ਹੋ ਰਹੀ ਹੈ ਤੇ ਹਰ ਸਾਲ 10% ਵਾਧਾ ਹੋ ਰਿਹਾ ਹੈ।
ਉਨਾਂ ਨੇ ਕਿਹਾ ਕਿ ਸਾਨੂੰ ਹਰ ਦਿਨ 30-45 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ ਜਿਸ ਨਾਲ ਸ਼ਰੀਰ ਅਤੇ ਦਿਲ ਤੰਦਰੂਸਤ ਰਹਿੰਦਾ ਹੈ। ਜੇਕਰ ਆਪਣੇ ਦਿਲ ਨੂੰ ਬਿਮਾਰੀਆਂ ਤੋ ਬਚਾਉਣਾ ਹੈ ਤਾਂ ਸਾਨੂੰ ਆਪਣੇ ਜੀਵਨ ਵਿਚ ਸਿਹਤ ਪ੍ਰਤੀ ਚੰਗੀਆ ਆਦਤਾਂ ਨੂੰ ਅਪਣਾਓਣੀਆਂ ਚਾਹੀਦੀਆਂ ਹਨ, ਜਿਵੇਂ ਕਿ ਪੌਸ਼ਟਿਕ ਆਹਾਂਰ ਲੈਣਾਂ, ਆਪਣੇ ਸ਼ਰੀਰ ਦੇ ਭਾਰ ਦੇ ਮੁਤਾਬਿਕ ਕੈਲਰੀਸ ਦਾ ਸੇਵਨ ਕਰਨਾ, ਤਲੇ ਹੋਏ ਭੋਜਨ ਤੋਂ ਪਰਹੇਜ ਕਰਨਾਂ, ਬੱਲਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਵਿਚ ਰੱਖਣਾਂ, ਆਪਣੇ ਆਪ ਨੂੰ ਤਨਾਓ ਤੋਂ ਮੁਕਤ ਰੱਖਣਾਂ, ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਤੋਂ ਪਰਹੇਜ ਕਰਨਾਂ, ਨਮਕ ਅਤੇ ਮਿੱਠੇ ਦੀ ਵਰਤੋਂ ਘੱਟ ਕਰਨਾਂ, 40 ਸਾਲ ਦੀ ਉਮਰ ਬਾਦ ਆਪਣਾ ਰੁਟੀਣ ਚੈਕਅਪ ਕਰਵਾਓਣਾਂ ਆਦਿ।
ਇਸ ਤੋਂ ਇਲਾਵਾ ਕਦੇ ਵੀ ਸੈਲਫ ਮੈਡੀਕੇਸ਼ਨ ਜਾਂ ਆਪਣੇ ਆਪ ਦਵਾਈਆ ਦੀ ਵਰਤੋਂ ਨਹੀ ਕਰਨੀ ਚਾਹੀਦੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਰਜਿੰਦਰਪਾਲ ਕੌਰ, ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਜਿਲਾ੍ਹ ਟੀਕਾਕਰਨ ਅਫਸਰ ਡਾ ਭਾਰਤੀ ਧਵਨ, ਡਾ ਮਨਮੀਤ ਕੌਰ, ਡਾ ਹਰਜੋਤ ਕੌਰ, ਡਾ ਨਵਦੀਪ ਕੌਰ, ਡਾ ਰਘਵ ਗੁਪਤਾ, ਡਾ ਸੁਨੀਤ ਗੁਰਮ ਗੁਪਤਾ, ਡਾ ਵਨੀਤ ਕੌਰ ਜਿਲਾ੍ ਐਮ.ਈ.ਆਈ.ਓ ਅਮਰਦੀਪ ਸਿੰਘ, ਸਹਾਇਕ ਕਮਿਸ਼ਨਰ ਫੂਡ ਰਜਿੰਦਰਪਾਲ ਸਿੰਘ, ਸੁਪਰਡੈਂਟ ਰਾਜੀਵ ਕੁਮਾਰ, ਸੰਜੀਵ ਕੁਮਾਰ ਜਿਲਾ੍ ਅਕਾਂਓਂਟ ਅਫਸਰ ਮਲਵਿੰਦਰ ਸਿੰਘ, ਰਸ਼ਪਾਲ ਸਿੰਘ ਅਤੇ ਸਮੂਹ ਸਟਾਫ ਸ਼ਾਮਲ ਹੋਏ।