ਅਜਨਾਲਾ, 6 ਅਕਤੂਬਰ (ਐੱਸ.ਪੀ.ਐਨ ਬਿਊਰੋ) – ਅਜਨਾਲਾ ਨੇੜਲੇ ਪਿੰਡ ਰੋਖੇ ਤੋਂ ਰੋਜ਼ੀ ਰੋਟੀ ਦੀ ਤਲਾਸ਼ ‘ਚ ਆਸਟ੍ਰੇਲੀਆ ਗਏ ਇੱਕ ਗੁਰਸਿੱਖ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਨੋਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਪੁੱਤਰ ਭਗਵੰਤ ਸਿੰਘ 2 ਸਾਲ ਪਹਿਲਾਂ ਆਪਣੀ ਸਮੇਤ ਆਸਟ੍ਰੇਲੀਆ ਗਿਆ ਸੀ। ਅੱਜ ਸਵੇਰੇ ਤੜਕਸਾਰ ਜਦੋਂ ਭਗਵੰਤ ਸਿੰਘ ਆਪਣੇ ਟਰਾਲੇ ‘ਤੇ ਜਾ ਰਿਹਾ ਸੀ ਤਾਂ ਰਾਹ ‘ਚ ਅਚਾਨਕ ਟਰਾਲਾ ਕਿਸੇ ਦਰੱਖਤ ਨਾਲ ਟਕਰਾ ਗਿਆ ਅਤੇ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪੂਰਾ ਟਰਾਲਾ ਸੜ ਕੇ ਸਵਾਹ ਹੋ ਗਿਆ, ਜਿਸ ਕਾਰਨ ਭਗਵੰਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ।
ਆਸਟਰੇਲੀਆ ਚ ਸੜਕ ਹਾਦਸੇ ਦੌਰਾਨ ਅਜਨਾਲਾ ਦੇ ਪਿੰਡ ਰੋਖੇ ਦੇ ਨੌਜਵਾਨ ਦੀ ਮੌਤ
