ਅੰਮ੍ਰਿਤਸਰ, 10 ਅਕਤੂਬਰ (ਹਰਪਾਲ ਸਿੰਘ) – ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਖਿਆਲਾ ਖੁਰਦ ਵਿਖੇ ਆਮ ਆਦਮੀ ਪਾਰਟੀ ਦੇ ਦੋਵੇਂ ਉਮੀਦਵਾਰ ਸਰਪੰਚੀ ਲਈ ਆਹਮੋ- ਸਾਹਮਣੇ ਡਟ ਗਏ ਹਨ। ਇਸ ਪਿੰਡ ਵਿੱਚੋਂ ਸਰਪੰਚ ਦੇ ਨਾਲ 7 ਮੈਂਬਰਾਂ ਦੀ ਚੋਣ ਹੋਵੇਗੀ। ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਗੁਰਸ਼ਰਨ ਸਿੰਘ ਛੀਨਾ ਧੜੇ ਨਾਲ ਸਬੰਧਤ ਹਰਵਿੰਦਰ ਸਿੰਘ ਸ਼ਾਹ ਸਰਪੰਚੀ ਦੇ ਉਮੀਦਵਾਰ ਹਨ, ਜਦੋਂ ਕਿ ਉਨ੍ਹਾਂ ਦੇ ਨਾਲ ਭਾਈ ਸੰਦੀਪ ਸਿੰਘ, ਰਜਨੀ ਪਤਨੀ ਅਮਨਦੀਪ ਸਿੰਘ, ਸਵਿੰਦਰ ਕੌਰ ਪਤਨੀ ਮੋਹਣ ਸਿੰਘ, ਗੁਰਭੇਜ ਸਿੰਘ, ਦਲਵਿੰਦਰ ਸਿੰਘ, ਦਲਬੀਰ ਕੌਰ ਪਤਨੀ ਬਲਵਿੰਦਰ ਸਿੰਘ, ਸੁਖਰਾਜ ਸਿੰਘ ਪੰਚੀ ਲਈ ਚੋਣ ਲੜ ਰਹੇ ਹਨ, ਉਨ੍ਹਾਂ ਦੇ ਸਮਰਥਨ ਵਿੱਚ ਹਰਪਾਲ ਸਿੰਘ ਸ਼ਾਹ ਸਾਬਕਾ ਸਰਪੰਚ, ਸਰਤਾਜ ਸਿੰਘ ਸਾਬਕਾ ਸਰਪੰਚ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਇੰਦਰਜੀਤ ਸਿੰਘ ਭੰਗੂ ਆਦਿ ਹਨ, ਜੋ ਕਿ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਚਲਾ ਰਹੇ ਹਨ।
ਇਹ ਵੀ ਖਬਰ ਪੜੋ : — ਸਿਵਲ ਸਰਜਨ ਦਫ਼ਤਰ ‘ਚ ਤੈਨਾਤ ਮਹਿਲਾ ਕਰਮਚਾਰੀ ਨੂੰ ਸੱਪ ਨੇ ਡੰਗਿਆ
ਇਨ੍ਹਾਂ ਤੇ ਬਰਾਬਰ ਪਨਗਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਦੀ ਹਿਮਾਇਤ ਪ੍ਰਾਪਤ ਡਾ. ਭਗਵੰਤ ਸਿੰਘ ਖਿਆਲਾ ਮੈਦਾਨ ਵਿੱਚ ਹਨ।
ਉਨ੍ਹਾਂ ਦੇ ਧੜੇ ਵੱਲੋਂ ਪੰਚੀ ਦੇ ਉਮੀਦਵਾਰ ਸਤਨਾਮ ਸਿੰਘ ਬੀਠੇਵਾਲੀਆ, ਡਾ. ਗੁਰਵੇਲ ਸਿੰਘ, ਯਾਦਵਿੰਦਰ ਸਿੰਘ ਹੇਰ, ਸੁਖਪ੍ਰੀਤ ਕੌਰ ਪਤਨੀ ਰਣਜੀਤ ਸਿੰਘ, ਰੁਪਿੰਦਰ ਕੌਰ, ਗੁਰ ਪ੍ਰਤਾਪ ਸਿੰਘ, ਬਲਜਿੰਦਰ ਕੌਰ ਚੋਣ ਲੜ ਰਹੇ ਹਨ। ਅਰਸ਼ਪਾਲ ਸਿੰਘ ਸ਼ਾਹ ਜਗਰਾਜ ਸਿੰਘ, ਦਲਜੀਤ ਸਿੰਘ, ਰਜਿੰਦਰ ਸਿੰਘ, ਪਰਮਜੀਤ ਸਿੰਘ, ਹਰਜੋਤ ਸਿੰਘ, ਮਨਜੀਤ ਸਿੰਘ, ਬੀਰ ਸਿੰਘ ਸਾਬਕਾ ਪੰਚ ਇਸ ਗਰੁੱਪ ਦੀ ਤਕੜੇ ਹੋ ਕੇ ਹਿਮਾਇਤ ‘ਤੇ ਖੜੇ ਹਨ।