ਸਿਹਤ ਵਿਭਾਗ ਵਲੋਂ ਸਰਦ ਰੁੱਤ ਦੀ ਆਮਦ ਸੰਬਧੀ ਤਿਆਰੀਆਂ ਲਈ ਕੀਤੀ ਗਈ ਅਹਿਮ ਮੀਟਿੰਗ

ਅੰਮ੍ਰਿਤਸਰ 6 ਨਵੰਬਰ (ਹਰਪਾਲ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੂਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਸਰਦ ਰੁੱਤ ਦੀ ਆਦਮ ਨੂੰ ਮੁੱਖ ਰੱਖਦਿਆਂ, ਸਾਰੀਆਂ ਸਿਹਤ ਸੰਸਥਾਵਾਂ ਵਿੱਚ ਬੱਚਿਆਂ ਅਤੇ ਬਜੁਰਗਾਂ ਦੀ ਸਿਹਤ ਦਾ ਖਾਸ ਧਿਆਨ ਰੱਖਣ ਲਈ ਤਿਆਰੀਆ ਕਰਨ ਸੰਬਧੀ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਣ ਸਾਰੀਆਂ ਸਿਹਤ ਸੰਸਥਾਵਾਂ ਵਿਚ ਮਰੀਜਾਂ ਲਈ ਐਮਰਜੈਂਸੀ ਡਰਗ, ਜਰੂਰੀ ਦਵਾਈਆਂ ਦਾ ਸਟਾਕ, ਗਰਮ ਕੰਬਲ, ਵਾਰਮਰ, ਬਲੋਅਰ, ਹੀਟਰ, ਰੇਡੀਏਂਟ ਵਾਰਮਰ, ਵਾਟਰ ਗੀਜਰ, ਵਾਰਮ ਵਾਟਰ ਡਿਸਪੈਂਸਰ ਅਤੇ ਦਰਵਾਜੇ ਖਿੜਕੀਆਂ ਦੀ ਮੁਰੰਮਤ ਆਦਿ ਦਾ ਜਾਇਜਾ ਲਿਆ। ਇਸ ਮੌਕੇ ਉਹਨਾਂ ਕਿਹਾ ਕਿ ਸਰਦੀ ਦੇ ਮੰੌਸਮ ਵਿਚ ਬਜੁਰਗ ਅਤੇ ਬੱਚੇ ਦੋਵਾਂ ਦੀ ਹੀ ਸਿਹਤ ਪ੍ਰਭਾਵਿਤ ਹੁੰਦੀ ਹੈ ਕਿਉਕਿ ਉਹ ਬਹੁਤ ਜਲਦ ਠੰਡ ਲਗਣ ਕਾਰਣ ਬੀਮਾਰ ਹੋ ਸਕਦੇ ਹਨ।

ਇਹ ਵੀ ਖਬਰ ਪੜੋ : — ਅੰਮ੍ਰਿਤਸਰ ਪੁਲਿਸ ਨੇ 1 ਕਿਲੋ ਆਈਸ ਅਤੇ 1 ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਅਜਿਹੇ ਮੌਸਮ ਵਿਚ ਸਾਰੇ ਬਜੁਰਗਾਂ ਖਾਸ ਕਰਕੇ ਜਿਨਾਂ੍ਹ ਨੂੰ ਸ਼ੁਗਰ, ਦਮਾਂ ਜਾਂ ਦਿਲ ਦੀ ਬੀਮਾਰੀਆਂ ਹਨ ਅਤੇ ਨਵ-ਜਨਮੇਂ ਬੱਚਿਆਂ ਨੂੰ ਨਿੱਘਾ ਰੱਖਣਾਂ ਬਹੁਤ ਜਰੂਰੀ ਹੁੰਦਾ ਹੈ। ਇਸਤੋਂ ਇਲਾਵਾ ਸਰਦ ਰੱਤ ਵਿਚ ਖਾਂਸੀ, ਜੁਕਾਮ, ਦਸਤ, ਉਲਟੀ, ਬੁਖਾਰ, ਛਾਤੀ ਦਾ ਰੁਕ ਜਾਣਾਂ, ਸਾਹ ਦੀ ਤਕਲੀਫ, ਨਮੁਨੀਆਂ ਆਦਿ ਦੇ ਮਰੀਜਾਂ ਦੀ ਗਿਣਤੀ ਵੱਧ ਜਾਂਦੀ ਹੈ। ਇਸ ਲਈ ਸਿਹਤ ਵਿਭਾਗ ਨੂੰ ਮਰੀਜਾਂ ਦੀ ਦੇਖ-ਭਾਲ ਅਤੇ ਇਲਾਜ ਲਈ ਤੱਤਪਰ ਰਹਿਣਾਂ ਚਾਹੀਦਾ ਹੈ।

ਇਹ ਵੀ ਖਬਰ ਪੜੋ : — ਡੇਂਗੂ ਤੇ ਠੱਲ ਪਾਉਣ ਲਈ ਸ਼ੈਲਟਰ ਨੇ ਕਰਾਈ ਲਾਲੜੂ ਸ਼ਹਿਰ ਵਿਚ ਕਈ ਥਾਂਵਾਂ ਤੇ ਫੌਗਿੰਗ : ਡਾ ਮੁਲਤਾਨੀ

ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਜਿਲਾ ਟੀਕਾਕਰਣ ਅਫਸਰ ਡਾ ਭਾਰਤੀ ਧਵਨ, ਡੀ.ਡੀ.ਐਚ.ਓ. ਡਾ ਜਗਨਜੋਤ ਕੌਰ, ਜਿਲਾ੍ ਸਿਹਤ ਅਫਸਰ ਡਾ ਜਸਪਾਲ ਸਿੰਘ, ਡੀ.ਐਮ.ਸੀ ਡਾ ਗੁਰਮੀਤ ਕੌਰ, ਜਿਲਾ੍ਹ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰ ਹਾਜਰ ਸਨ।

You May Also Like