ਸੀ.ਆਈ.ਏ ਸਟਾਫ-1 ਵੱਲੋਂ 05 ਨਜਾਇਜ ਪਿਸਟਲਾ ਸਮੇਤ 6 ਕਾਬੂ

ਅੰਮ੍ਰਿਤਸਰ 7 ਨਵੰਬਰ (ਹਰਪਾਲ ਸਿੰਘ) – ਕਮਿਸ਼ਨਰ ਪੁਲਿਸ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ.ਦੀਆ ਹਦਾਇਤਾ ਪਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਏਰੀਆ ਵਿੱਚ ਨਜਾਇਜ ਅਸਲਾ ਸਪਲਾਈ ਕਰਨ ਵਾਲੇ ਗੰਗਸਟਰਾ/ਮਾੜੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ ਅਤੇ ਸ੍ਰੀ ਨਵਜ਼ੋਤ ਸਿੰਘ ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ, ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਕੁਲਦੀਪ ਸਿੰਘ ਏ.ਸੀ.ਪੀ ਡਿਟੈਕਟਿਵ ਦੀ ਨਿਗਰਾਨੀ ਹੇਠ ਇੰਸਪੈਕਟਰ ਅਮੋਲਕਦੀਪ ਸਿੰਘ, ਇੰਚਾਰਜ ਸੀ ਆਈ.ਏ ਸਟਾਫ-।,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਮਨਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਯੋਜਨਾਬੰਦ ਤਰੀਕੇ ਨਾਲ 06 ਮੁਲਜ਼ਮਾਂ ਬਲਰਾਮ ਸ਼ਰਮਾਂ, ਮਾਨਸੂ ਗਿੱਲ ਉਰਫ ਹਿਮਾਸੂ ਉਰਫ ਮਾਨਸ, ਬਲਨਾਜ ਦੀਪ ਸਿੰਘ, ਰਾਜਬੀਰ ਸਿੰਘ, ਗੁਰਸੇਵਕ ਸਿੰਘ ਉਰਫ ਮਾਸੀ ਅਤੇ ਕਹਨਾ ਮਹਿਤਾ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਨਜ਼ਾਇਜ਼ 05 ਪਿਸਟਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮੁੱਢਲੀ ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਬਲਰਾਮ ਸ਼ਰਮਾਂ ਨੇ ਆਪਣੇ ਸਾਥੀਆ ਨਾਲ ਮਿਲਕੇ Organized Crime Group ਬਣਾਇਆ ਹੋਇਆ ਸੀ ਜੋ ਬਾਹਰਲੇ ਰਾਜਾ ਤੋਂ ਨਜ਼ਾਇਜ਼ ਅਸਲ੍ਹਾ ਮੰਗਵਾ ਕੇ ਅੱਗੇ ਵੱਖ-2 ਵਿਅਕਤੀਆਂ ਨੂੰ ਸਪਲਾਈ ਕਰਦੇ ਸਨ ਅਤੇ ਇਹ ਨਜ਼ਾਇਜ਼ ਹਥਿਆਰਾ ਦਾ ਇਸਤੇਮਾਲ ਆਮ ਪਬਲਿਕ ਨੂੰ ਡਰਾ ਧਮਕਾ ਕੇ ਉਹਨਾਂ ਪਾਸੋ ਪੈਸਿਆ ਦੀ ਵਸੂਲੀ ਕਰਦੇ ਸਨ।

ਦੋਸ਼ੀਆ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਬੈਕਵਰਡ/ਫਾਰਵਰਡ ਵਿਅਕਤੀਆਂ ਬਾਰੇ ਬਰੀਕੀ ਨਾਲ ਪੁਛਗਿਛ ਕੀਤੀ ਜਾਵੇਗੀ ਕਿ ਇਹ ਨਜਾਇਜ ਅਸਲਾ ਕਿਥੇ ਲੈ ਕੇ ਆਉਂਦੇ ਹਨ ਅੱਗੇ ਕਿਹੜੇ-2 ਵਿਅਕਤੀਆ ਨੂੰ ਸਪਲਾਈ ਕਰਦੇ ਹਨ। ਇਹਨਾ ਪਾਸੇ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੁਕੱਦਮਾ ਵਿੱਚ ਹੋਰ ਵੀ ਗ੍ਰਿਫਤਾਰੀਆਂ ਅਤੇ ਰਿਕਵਰੀ ਹੁਣ ਦੀ ਸੰਭਵਨਾ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ ਗ੍ਰਿਫਤਾਰ ਦੋਸ਼ੀ ਬਲਰਾਮ ਸ਼ਰਮਾਂ ਦੇ ਖਿਲਾਫ਼ ਪਹਿਲਾਂ ਵੀ 03 ਮੁਕੱਦਮੇਂ ਇਰਾਦਾ ਕਤਲ ਅਤੇ ਅਸਲ੍ਹਾਂ ਐਕਟ ਦੇ ਦਰਜ਼ ਹਨ

You May Also Like