ਅੰਮ੍ਰਿਤਸਰ, 25 ਨਵੰਬਰ (ਐੱਸ.ਪੀ.ਐਨ ਬਿਊਰੋ) – ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਕਿਰਨਦੀਪ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਜਿਲਾ੍ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਦੀ ਅਗਵਾਹੀ ਹੇਠਾਂ “ਸਪੈਸ਼ਲ ਇਮੁਨਾਈਜੇਸ਼ਨ ਵੀਕ” ਸੰਬਧੀ ਜਿਲਾ੍ ਭਰ ਦੇ ਆਓਟ ਰੀਚ ਇਲਾਕਿਆਂ ਵਿਚ ਇਕ ਸਪੈਸ਼ਲ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਅਵਸਰ ਤੇ ਜਿਲਾ੍ ਟੀਕਾਕਰਣ ਅਫਸਰ ਡਾ ਭਾਰਤੀ ਨੇ ਕਿਹਾ ਕਿ ਵਿਸ਼ਵ ਟੀਕਾਕਰਣ ਹਫਤਾ ਪੂਰੇ ਵਿਸ਼ਵ ਭਰ ਵਿਚ ਮਿਤੀ 25 ਨਵੰਬਰ ਤੋਂ ਲੈਕੇ ਮਿਤੀ 30 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਦੌਰਾਣ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਬੱਚਾ ਜਾਂ ਗਰਭਵਤੀ ਮਾਂ ਵੈਕਸੀਨੇਸ਼ਨ ਤੋਂ ਵਾਂਝਾ ਨਾਂ ਰਹੇ।
ਇਸ ਹਫਤੇ ਦੌਰਾਨ ਜਿਲੇ੍ ਭਰ ਦੇ ਸਿਹਤ ਕੇਂਦਰਾਂ ਵਿੱਚ ਸਾਰੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਆਮ ਜਨਤਾ ਨੂੰ ਟੀਕਾਕਰਣ ਮੱਹਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਆਉਟਰੀਚ ਇਲਾਕੇ ਜਿਵੇਂ ਝੁੱਗੀਆਂ, ਬਸਤੀਆਂ, ਭੱਠੇ, ਗੁੱਜਰਾਂ ਦੇ ਡੇਰੇ, ਮਾਈਗਰੇਟਰੀ ਤੇ ਸੱਲਮ ਏਰੀਏ ਵਿਚ ਟੀਕਾਕਰਣ ਕੈਂਪ ਲਗਾ ਕੇ ਬੱਚਿਆਂ ਅਤੇ ਗਰਭਵਤੀ ਮਾਵਾਂ ਦੀ ਵੈਕਸੀਨੇਸ਼ਨ ਪੂਰੀ ਕੀਤੀ ਜਵੇਗੀ। ਇਸ ਉਪਰੰਤ ਇਸਦਾ ਪੂਰਾ ਰਿਕਾਰਡ ਯੂ ਵਿਨ ਐਪ ਤੇ ਅੱਪ ਲੋਡ ਕੀਤਾ ਜਾਵੇਗਾ, ਜਿਸ ਨਾਲ ਹਰੇਕ ਬੱਚੇ ਅਤੇ ਗਰਭਵਤੀ ਮਾਂ ਦਾ ਟੀਕਾਕਰਣ ਰਿਕਾਰਡ ਕਿਸੇ ਵੀ ਜਗਾ੍ ਤੇ ਇੰਟਰਨੈਟ ਦੀ ਮਦਦ ਨਾਲ ਹਾਸਿਲ ਕੀਤਾ ਜਾ ਸਕੇਗਾ, ਜਿਸ ਨਾਲ ਟੀਕਾਕਰਣ ਵਿਚ ਹੋਰ ਵੀ ਆਸਾਨੀ ਹੋ ਸਕੇਗੀ। ਇਸ ਮੌਕੇ ਡਾ ਵਨੀਤ ਕੌਰ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।