ਮਾਂ ਦੇ ਹੰਝੂ ਪੁੱਤ ਭਾਲਦੇ 6 ਸਾਲ ਬੀਤ ਗਏ, ਮੇਰਾ ਅੱਖੀਆਂ ਦਾ ਤਾਰਾ ਵਾਪਸ ਨਹੀ ਪਰਤਿਆ

ਅੰਮ੍ਰਿਤਸਰ, 2 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੁੱਤਰ ਦੀ ਸਕਲ ਵੇਖਿਆ ਨੂੰ 6 ਸਾਲ ਬੀਤ ਗਏ ਅਸੀਂ ਮੁੱਕ ਚਲੇ ਪਰ ਦਾਨਾ ਮਸੀਹ ਵਾਪਿਸ ਘਰ ਨਹੀਂ ਪਰਤਿਆ ਇਹ ਬੋਲ ਉਸ ਮਾਂ ਦੇ ਹਨ ਜੋ ਪਲ-ਪਲ ਆਪਣੇ ਪੁੱਤਰ ਦੀ ਉਡੀਕ ਵਿੱਚ ਮਰ-ਮਰ ਕੇ ਦਿਨ ਕੱਟਣ ਲਈ ਮਜਬੂਰ ਹੈ। ਜਿਸ ਨੇ ਆਪਣੇ ਪੁੱਤਰ ਦਾਨਾ ਮਸੀਹ ਨੂੰ ਕੰਮ ‘ਤੇ ਬੜੇ ਚਾਈ- ਚਾਈ ਤੋਰਿਆ ਸੀ ਪਰ ਇਹ ਨਹੀਂ ਸੀ ਪਤਾ ਕਿ ਸਮਾਂ ਕਿਹੋ ਜਿਹੀ ਕਰਵਟ ਬਦਲੇਗਾ ਕਿ ਕਮਾਈ ਭਾਲਦੇ ਪੁੱਤ ਵੀ ਹੱਥੋਂ ਗਵਾ ਲਵਾਗੇ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਨਾ ਮਸੀਹ ਦੇ ਪਿਤਾ ਯੂਸਫ ਮਸੀਹ ਪਿੰਡ ਭੋਏਵਾਲ ਨੇ ਦੱਸਿਆ ਕਿ ਮੇਰੇਇਕ ਵਾਲ ਕੱਟਣ ਦੀ ਅੱਡਾ ਨਾਥ ਦੀ ਖੂਹੀ ਵਿਖੇ ਦੁਕਾਨ ਕਰਦਾ ਸੀ। ਜਿਸ ਦਾ ਮੇਲ-ਜੋਲ ਘਨਸ਼ਾਮਪੁਰ ਦੇ ਇੱਕ ਵਿਅਕਤੀ ਨਾਲ ਹੋ ਗਿਆ ਜੋ ਮਹਾਰਾਸ਼ਟਰ ਵਿਖੇ ਢਾਬਾ ‘ਤੇ ਕੰਮ ਕਰਨ ਲਈ ਲੈ ਗਇਆ ਕਿ ਉਥੇ ਤੈਨੂੰ ਦੁਕਾਨ ਪਾ ਦੇਵਾਂਗੇ।

ਜਿਥੇ ਦਾਨਾ ਮਸੀਹ ਕੋਲੋ ਢਾਬੇ ‘ਤੇ ਕੰਮ ਕਰਵਾਉ ਦੇ ਨਲ ਕੁੱਟਮਾਰ ਵੀ ਕਰਦੇ ਰਹੇ ਜਿਸ ਬਾਰੇ ਦਾਨ ਮਸੀਹ ਨੇ ਆਪਣੇ ਭਰਾ ਸਾਮੂ ਮਸੀਹ ਨੂੰ ਫੋਨ ਕਾਲ ਰਾਹੀ ਦੱਸਿਆ ਕਿ ਮੇਰੇ ਨਾਲ ਬਹੁਤ ਤਸੱਦਦ ਕਰ ਰਹੇ ਹਨ ਰਾਤ ਨੂੰ ਵੀ ਨਹੀ ਸੌਣ ਦਿੰਦੇ ਅਤੇ ਦਿਨ ਰਾਤ ਭਾਂਡੇ ਮਜਵਾਉਦੇ ਅਤੇ ਕੰਮ ਕਰਵਾਉਦੇ ਹਨ।2017 ਦਾ ਘਰ ਤੋਂ ਗਿਆ ਦਾਨਾ ਮਸੀਹ ਜਿਸ ਨੂੰ 6 ਸਾਲ ਬੀਤ ਗਏ ਪਰ ਕੋਈ ਪਤਾ ਨਹੀ ਲੱਗ ਸਕਿਆ ਕੇ ਉਹ ਜਿਉਂਦਾ ਹੈ ਕਿ ਮਰ ਗਿਆ।ਜਿਸ ਦੀ ਮਾਂ ਦੇ ਹੰਝੂ ਨਿੱਤ ਦਿਨ ਆਪਣੇ ਪੁੱਤ ਦੀ ਭਾਲ ਵਿੱਚ ਥਾਂ ਥਾਂ ਤੇ ਧੱਕੇ ਖਾ ਚੁਕੇ ਹਨ ਜਿਸ ਨਾਲ ਇਨਸਾਫ਼ ਦੀ ਉਡੀਕ ਵੀਂ ਖਤਮ ਹੋ ਚੁੱਕੀ ਹੈ ਦੀ ਭਾਲ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀਂ ਬਾਰ-ਬਾਰ ਮਿਲਣ ‘ਤੇ ਕੋਈ ਆਸ ਦੀ ਕਿਰਨ ਨਹੀਂ ਜਾਗੀ,ਜਦੋ ਪੁਲੀਸ ਥਾਣਾ ਮੱਤੇਵਾਲ ਐੱਸ. ਐੱਚ.ਓ ਗਗਨਦੀਪ ਸਿੰਘ ਨਾਲ ਸੰਪਰਕ ਕੀਤਾ ਉਨ੍ਹਾਂ ਨੇ ਦੱਸਿਆ ਕਿ ਅਸੀਂ ਦੋ ਵਾਰੀ ਦੋਵਾਂ ਪਰਿਵਾਰ ਨੂੰ ਥਾਣੇ ਵਿੱਚ ਬਿਠਾ ਚੁੱਕੇ ਹਾ ਇਸ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਉਪਰ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

You May Also Like