ਕ੍ਰਿਸ਼ਨ ਜਨਮਸ਼ਟਮੀ ਮੌਕੇ ਕਰਵਾਇਆ ਗਿਆ ਵਿਸ਼ਾਲ ਭੰਡਾਰਾ

ਅੰਮ੍ਰਿਤਸਰ, 2 ਸਤੰਬਰ (ਸਿਮਰਪ੍ਰੀਤ ਸਿੰਘ) – ਅੱਜ ਪੱਛਮੀ ਹਲਕੇ ਦੇ ਛੇਹਰਟਾ ਇਲਾਕੇ ਵਿਚ ਮਨਾਇਆ ਗਿਆ ਜਨਮਸ਼ਟਮੀ ਦਾ ਵਿਸ਼ਾਲ ਭੰਡਾਰਾ। ਇਸ ਮੌਕੇ ਪੱਛਮੀ ਹਲਕੇ ਦੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਅਤੇ ਪ੍ਰਸਿੱਧ ਸੋਸ਼ਲ ਵਰਕਰ ਅਤੇ ਆਪ ਪਾਰਟੀ ਦੇ ਸੀਨੀਅਰ ਵਰਕਰ ਮੈਡਮ ਪਰਵਿੰਦਰ ਕੌਰ, ਵਾਲੀਆ ਜੀ ਸਰਬੱਤ ਦਾ ਭਲਾ ਸੁਸਾਇਟੀ ਦੇ ਪ੍ਰਧਾਨ ਸੁਖਰਾਜ ਸਿੰਘ ਸੋਹਲ, PA ਅਮਰਜੀਤ ਸਿੰਘ ਸ਼ੇਰਗਿੱਲ, ਪੰਕਜ ਸ਼ਰਮਾ, ਸੁਖਦੇਵ ਸਿੰਘ, ਵਰਿੰਦਰ ਯਾਦਵ, ਚਰਨਜੀਤ ਸਿੰਘ ਚਨੀ, ਰੌਬਨਜੀਤ ਕੋਰ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸ਼ਰਧਾਲੂਆਂ ਵੱਲੋਂ ਹਾਜ਼ਰੀ ਲਵਾਈ ਗਈ। ਪਵਿੱਤਰ ਜਨਮ ਅਸ਼ਟਮੀ ਦਾ ਭੰਡਾਰਾ ਪੱਛਮੀਂ ਹਲਕੇ ਦੇ ਬਲਾਕ ਪ੍ਰਧਾਨ ਮੋਤੀ ਲਾਲ ਅਤੇ ਓਨਾ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਸ਼ਰਧਾਲੂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ । ਜਨਮ ਅਸ਼ਟਮੀ ਮੌਕੇ ਉਚੇਚੇ ਤੌਰ ਤੇ ਰਿੰਕੂ ਸਾਵਰੀ ਸੰਗੀਤ ਪਾਰਟੀ ਵੱਲੋਂ ਕ੍ਰਿਸ਼ਨ ਭਜਨ ਗਾ ਕੇ ਹਾਜ਼ਰੀ ਲਗਵਾਈ ਗਈ। ਭੰਡਾਰੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ।ਜਨਮ ਅਸ਼ਟਮੀ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਅਤੇ ਪ੍ਰਸਿੱਧ ਸ਼ੋਸਲ ਵਰਕਰ ਮੈਡਮ ਪਰਵਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਜੀ ਆਇਆਂ ਆਖਿਆ।

You May Also Like