ਗੈਰ ਕਾਨੂੰਨੀ ਤੌਰ ਤੇ ਵਿਆਜੀ ਪੈਸਾ ਦੇਣ ਵਾਲੇ ਲੋਕਾਂ ਉਪਰ ਸਖ਼ਤ ਕਾਰਵਾਈ ਕਰਨ ਮੁੱਖ ਮੰਤਰੀ ਪੰਜਾਬ ਅਤੇ ਵਿਜੀਲੈਂਸ ਬਿਊਰੋ

ਅੰਮ੍ਰਿਤਸਰ, 3 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ)  – ਪੰਜਾਬ ਅੰਦਰ ਗਰੀਬ ਵਰਗ ਨੂੰ ਹੋਰ ਦੱਬਣ ਲਈ ਕੁਝ ਫਰਮਾਂ, ਏਜੰਟਾਂ ਅਤੇ ਸਰਮਾਏਦਾਰ ਲੋਕਾਂ ਦਾ ਬਹੁਤ ਵੱਡਾ ਹੱਥ ਹੈ। ਗਰੀਬੀ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਉਹਨਾਂ ਦੀ ਜ਼ਰੂਰਤ ਪੂਰੀ ਕਰਨ ਲਈ ਕੁਝ ਫਰਮਾਂ, ਏਜੰਟਾਂ ਅਤੇ ਸਰਮਾਏਦਾਰ ਲੋਕਾਂ ਵੱਲੋਂ ਮੋਟੇ ਵਿਆਜ ਦਰਾਂ ਗ਼ੈਰ ਕਾਨੂੰਨੀ ਤੌਰ ਤੇ ਪੈਸਾ ਦਿੱਤਾ ਜਾਂਦਾ ਹੈ ਜਿਸ ਕਿ ਉਨ੍ਹਾਂ ਲੋਕਾਂ ਕੋਲ ਫਾਈਨਸ ਦਾ ਕੋਈ ਲਾਇਸੈਂਸ ਵੀ ਨਹੀਂ ਹੁੰਦਾ। ਕਈ ਸਰਮਾਏਦਾਰ ਲੋਕਾਂ ਨੇ ਤਾਂ ਇਸ ਕੰਮ (ਵਿਆਜੀ ਪੈਸੇ ਦੇਣ) ਨੂੰ ਧੰਦਾ ਬਣਿਆ ਹੋਇਆ ਹੈ। ਭੋਲੇ ਭਾਲੇ ਗਰੀਬ ਲੋਕਾਂ ਦਾ ਖੂਨ ਚੂਸਣ ਲਈ 10 ਤੋਂ 12 ਪ੍ਰਤੀਸ਼ਤ ਮਹੀਨਾ ਵਿਆਜ ਵਸੂਲ ਕੀਤੀ ਜਾਂਦਾ ਹੈ। ਇਹ ਸਾਰਾ ਧੰਦਾ ਗੈਰ ਕਾਨੂੰਨੀ ਤੌਰ ਤੇ ਬਹੁਤ ਜ਼ੋਰਾ ਤੇ ਚੱਲ ਰਿਹਾ ਹੈ।

ਇਸ ਦਲਦਲ ਵਿੱਚ ਫਸੇ ਗਰੀਬ ਲੋਕ ਨਾ ਤਾਂ ਕੋਈ ਦਰਖ਼ਾਸਤ ਦੇ ਸਕਦੇ ਹਨ ਅਤੇ ਨਾ ਕੋਈ ਕਾਨੂੰਨੀ ਤੌਰ ਤੇ ਕਾਰਵਾਈ ਦੀ ਮੰਗ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਲੋਕਾਂ ਨੇ ਗਾਰੰਟੀ ਤੌਰ ਤੇ ਆਪਣੀ ਘਰ ਕਾਗਜ਼, ਜ਼ਮੀਨ ਦੇ ਕਾਗਜ ਜਾਂ ਫਿਰ ਬੈੰਕ ਦੇ ਚੈੱਕ ਦਿੱਤੇ ਹੁੰਦੇ ਨੇ।ਇਸ ਦਾ ਫਾਇਦਾ ਉਠਾ ਕੇ ਇਹ ਏਜੰਟਾਂ ਅਤੇ ਸਰਮਾਏਦਾਰ ਲੋਕ ਇਨ੍ਹਾਂ ਗਰੀਬ ਲੋਕਾਂ ਨੂੰ ਡਰਾਉਂਦੇ ਧਮਕਾਉਦੇ ਵੀ ਰਹਿੰਦੇ ਨੇ ਅਤੇ 10 ਤੋਂ 12 ਪ੍ਰਤੀਸ਼ਤ ਵਿਆਜ ਵਸੂਲ ਕਰਦੇ ਹਨ। ਇਹ ਜਾਣਕਾਰੀ ਲੋੜਵੰਦਾਂ ਦੀ ਮਦਦ ਕਰ ਰਹੀ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਨੇ ਦਿੱਤੀ । ਉਨ੍ਹਾਂ ਪੰਜਾਬ ਸਰਕਾਰ, ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਜੀਲੈਂਸ ਵਿਭਾਗ ਤੋਂ ਇਹ ਮੰਗ ਕੀਤੀ ਕਿ ਇਹੋ ਜਿਹੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਲੋਕਾਂ ਦਾ ਪਤਾ ਲਗਾਉਣ ਲਈ ਇਕ ਵਿਸ਼ੇਸ਼ ਅਭਿਆਨ ਚਲਾਇਆ ਜਾਵੇ।

You May Also Like