ਅੰਮ੍ਰਿਤਸਰ 5 ਸਤੰਬਰ (ਰਾਜੇਸ਼ ਡੈਨੀ) – ਅਕਾਲੀ ਕਾਲੋਨੀ, ਸੁਲਤਾਨਵਿੰਡ ਰੋਡ ਵਿਖੇ ਸਥਿਤ ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ, ਵਿਖੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਟੀਚਰ ਡੇ ਬੜੀ ਧੂਮਧਾਮ ਨਾਲ ਮਨਾਇਆ ਗਿਆ, ਪਹਿਲਾਂ ਵਿਦਿਆਰਥੀਆਂ ਵੱਲੋਂ ਪ੍ਰੋਗਰਾਮ ਕੀਤਾ ਗਿਆ, ਫਿਰ ਪ੍ਰਿੰਸੀਪਲ ਸੁਖਦੀਪ ਸਿੰਘ ਗਿੱਲ ਅਤੇ ਜੀ ਐਸ ਭੱਲਾ ਵਲੋਂ ਕੇਕ ਕੱਟਿਆ ਗਿਆ, ਫਿਰ ਵਿਦਿਆਰਥੀਆਂ ਨੇ ਸਕੂਲ ਦੀਆਂ ਕਲਾਸਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਈ। ਇਸ ਮੌਕੇ ਮੈਡਮ ਹਰਵਿੰਦਰ ਕੌਰ,ਮੈਡਮ ਬਲਵਿੰਦਰ ਕੌਰ, ਮੈਡਮ ਰਸੂ ਅਰੋੜਾ, ਮੈਡਮ ਸਰਬਜੀਤ ਕੌਰ, ਮੈਡਮ ਮਨਜੀਤ ਕੌਰ, ਮੈਡਮ ਗੁਰਮੀਤ ਕੌਰ, ਮੈਡਮ ਜਗਬਿੰਦਰ ਕੌਰ, ਮੈਡਮ ਰਾਜਵਿੰਦਰ ਕੌਰ, ਗੁਰਪ੍ਰੀਤ ਸਿੰਘ,ਸੁਖਮਨਪ੍ਰੀਤ ਸਿੰਘ, ਸੰਦੀਪ ਸਿੰਘ , ਮੈਡਮ ਰੀਤੀਕਾ,ਮੈਡਮ ਗੁਰਕੀਰਤ ਕੌਰ, ਮੈਡਮ ਸੁਖਰਾਜ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਜੀ ਐਸ ਭੱਲਾ ਨੂੰ ਸਨਮਾਨਿਤ ਕੀਤਾ ਗਿਆ।
ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਵਿਖੇ ਮਨਾਇਆ ਗਿਆ ਟੀਚਰ ਡੇ
