ਸ੍ਰੀ ਮੁਕਤਸਰ ਸਾਹਿਬ, 6 ਸਤੰਬਰ (ਅਵਤਾਰ ਮਰਾੜ੍) – ਐੱਸ.ਡੀ.ਐਮ ਸਰਦਾਰ ਕਵਰਜੀਤ ਸਿੰਘ ਪੀ.ਸੀ.ਐਸ ਦੇ ਦਿਸ਼ਾ ਨਿਰਦੇਸ਼ ਤੇ ਮੁਕਤੀਸਰ ਵੈਲਫੇਅਰ ਕਲੱਬ ਅਤੇ ਐਸ.ਡੀ.ਐਮ ਦਫ਼ਤਰ ਵੱਲੋਂ ਸਾਂਝੇ ਤੌਰ ਤੇ ਸ਼ਹਿਰ ਦੀਆਂ ਵੱਖ ਵੱਖ ਜਗਾਵਾਂ ਤੇ ਲੋਕਾਂ ਨੂੰ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਨਿਯਮ ਸਿਖਾਏ ਗਏ ਇਸ ਦੌਰਾਨ ਸੀਟੀ ਟਰੈਫਿਕ ਇੰਚਾਰਜ ਸੁਖਵਿੰਦਰ ਸਿੰਘ,ਮੁਕਤੀਸਰ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਡਾਕਟਰ ਬੀਜੇਪੀ ਬਜਾਜ ਅਤੇ ਐਸ.ਡੀ.ਐਮ ਦਫ਼ਤਰ ਤੋਂ ਇੰਦੀਵਰ ਯਾਦਵ ਅਤੇ ਪੁਲਿਸ ਵਿਭਾਗ ਦੀ ਟੀਮ ਹਾਜਰ ਸੀ ਇਹ ਪ੍ਰੋਗਰਾਮ ਕੋਟਕਪੂਰਾ ਚੋਕ, ਕੋਟਕਪੂਰਾ ਬਾਈਪਾਸ, ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਕਰਵਾਏ ਗਏ ਸੰਬੋਧਿਤ ਕਰਦਿਆਂ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਸੜਕੀ ਹਾਦਸਾ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਪਵੇਗਾ। ਉਹਨਾਂ ਕਿਹਾ ਕਿ ਰੋਜ਼ਾਨਾ ਹੀ ਆਪਾਂ ਆਪਣੇ ਆਸ-ਪਾਸ ਜਾਂ ਅਖਬਾਰਾਂ ਰਾਹੀਂ ਦੇਖਦੇ ਹਾਂ ਕਿ ਵੱਖ ਵੱਖ ਥਾਵਾਂ ਤੇ ਭਿਆਨਕ ਹਾਦਸੇ ਹੋ ਰਹੇ ਜਿਸ ਕਰਕੇ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ।
ਹਾਦਸੇ ਕਿਤੇ ਨਾ ਕਿਤੇ ਲੋਕਾਂ ਦੀ ਅਣਗਿਹਲੀ ਕਰਕੇ ਹੋ ਰਹੇ ਹਨ।ਸਮੇਂ ਸਮੇਂ ਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਦੇ ਰਹਿੰਦੇ ਹਾਂ ਇਸ ਦੌਰਾਨ ਸਿਟੀ ਟਰੈਫਿਕ ਇਨਚਾਰਜ ਸੁਖਵਿੰਦਰ ਸਿੰਘ ਨੇ ਲੋਕਾਂ ਨੂੰ ਸਮਝਾਇਆ ਕਿ ਉਹ ਕਾਰ ਤੇ ਸਫ਼ਰ ਕਰਨ ਲੱਗਿਆ ਸੀਟ ਬੈਲਟ ਦਾ ਪ੍ਰਯੋਗ ਕਰਨ,ਨਸ਼ਾ ਕਰਕੇ ਵਾਹਨ ਨਾ ਚਲਾਓ,ਦੋ ਪਹੀਆ ਵਾਹਨ ਤੇ ਤਿੰਨ ਸਵਾਰੀਆਂ ਨਾਮ ਬਿਠਾਓ,ਦੋ ਪਹੀਆ ਵਾਹਨ ਚਾਲਕ ਹੈਲਮਟ ਦਾ ਪ੍ਰਯੋਗ ਕਰੇ,ਸੜਕਾਂ ਤੇ ਨਾਜਾਇਜ਼ ਕਬਜ਼ੇ ਨਾ ਕਰੋ ,ਆਪਣਾ ਵਾਹਨ ਪਾਰਕਿੰਗ ਵਾਲੀ ਜਗਾ ਤੇ ਹੀ ਪਾਰਕ ਕਰੋ,ਛੋਟੇ ਬੱਚਿਆਂ ਨੂੰ ਵਾਹਨ ਨਾ ਚਲਾਉਣ ਦਿਓ ਅਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰੋ ਸਬੰਧੀ ਜਾਗਰੂਕ ਕੀਤਾ ਗਿਆ।ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੜਕ ਤੇ ਵਾਹਨ ਲੈ ਕੇ ਚੱਲਣ ਲੱਗਿਆ ਆਪਣਾ ਧਿਆਨ ਡਰਾਈਵਿੰਗ ਵਿੱਚ ਹੀ ਲਗਾਓ ਜਦੋਂ ਸਾਡਾ ਧਿਆਨ ਹੋਰ ਪਾਸੇ ਜਾਂਦਾ ਹੈ ਤਾਂ ਸੜਕੀ ਹਾਦਸਾ ਹੋ ਜਾਂਦਾ ਹੈ।ਇਸ ਮੌਕੇ ਤੇ ਏ ਐਸ ਆਈ ਜਸਵਿੰਦਰ ਸਿੰਘ, ਹੋਲਦਾਰ ਮਲਕੀਤ ਸਿੰਘ, ਹੋਲਦਾਰ ਸੁਖਦੀਪ ਸਿੰਘ, ਹੋਲਦਾਰ ਗੁਰਵਿੰਦਰ ਸਿੰਘ ,ਹੋਲਦਾਰ ਮਨਦੀਪ ਸਿੰਘ ਆਦਿ ਹਾਜਰ ਸਨ।