ਅੰਮ੍ਰਿਤਸਰ, 6 ਸਤੰਬਰ (ਰਾਜੇਸ਼ ਡੈਨੀ) – ਭਾਰਤ ਦਾ ਵੱਕਾਰੀ 40ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 25 ਅਕਤੂਬਰ ਤੋਂ 3 ਨਵੰਬਰ ਤਕ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਖੇਡਿਆ ਜਾਵੇਗਾ ਡਿਪਟੀ ਕਮਿਸ਼ਨਰ, ਜਲੰਧਰ ਵਿਸ਼ੇਸ਼ ਸਾਰੰਗਲ, ਆਈ.ਏ.ਐੱਸ. ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਦੇ ਅਨੁਸਾਰ, ਸਾਬਕਾ ਓਲੰਪੀਅਨ ਸਰਦਾਰ ਸੁਰਜੀਤ ਸਿੰਘ ਰੰਧਾਵਾ ਦੇ ਨਾਂ ਨੂੰ ਜ਼ਿੰਦਾ ਰੱਖਣ ਲਈ ਸੁਸਾਇਟੀ ਦੁਆਰਾ ਹਰ ਸਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਂਦਾ ਹੈ, ਜੋ ਸਾਡੇ ਦੇਸ਼ ਵਿੱਚ ਰਾਸ਼ਟਰੀ ਹਾਕੀ ਦੀ ਖੇਡ ਨੂੰ ਉੱਚਾ ਚੁੱਕਣ ਲਈ ਸਖਤ ਸੰਘਰਸ਼ ਕਰਦੇ ਹੋਏ 7 ਜਨਵਰੀ 1984 ਨੂੰ ਜਲੰਧਰ ਦੇ ਨੇੜੇ ਇੱਕ ਘਾਤਕ ਕਾਰ ਹਾਦਸੇ ਵਿੱਚ ਜਿਹਨਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ। ਸਾਰੰਗਲ ਨੇ ਅੱਗੇ ਦੱਸਿਆ ਕਿ ਪਿਛਲੇ 32 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਲੀਡਿੰਗ ਮਹਾਂਰਤਨਾ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਟੂਰਨਾਮੈਂਟ ਦੀ ਮੁੱਖ ਸਪਾਂਸਰ ਹੋਵੇਗੀ।
ਟੂਰਨਾਮੈਂਟ ਦਾ 40ਵਾਂ ਐਡੀਸ਼ਨ ‘ਨਾਕ-ਆਊਟ-ਕਮ-ਲੀਗ’ ਆਧਾਰ ‘ਤੇ ਖੇਡਿਆ ਜਾਵੇਗਾ। ਇਸ ਸਾਲ 6 ਟੀਮਾਂ ਨੂੰ ਕੁਆਰਟਰ ਫਾਈਨਲ ਲੀਗ ਪੜਾਅ ‘ਚ ਸਿੱਧੀ ਐਂਟਰੀ ਦਿੱਤੀ ਗਈ ਹੈ ਅਤੇ 2 ਟੀਮਾਂ ਨੂੰ ਨਾਕ ਆਊਟ ਮੈਚਾਂ ‘ਚੋਂ ਐਂਟਰੀ ਮਿਲੇਗੀ। ਕੁੱਲ 8 ਟੀਮਾਂ ਨੂੰ 2 ਪੂਲ ਵਿੱਚ ਵੰਡਿਆ ਗਿਆ ਹੈ। ਹਰੇਕ ਪੂਲ ਵਿੱਚੋਂ ਚੋਟੀ ਦੀਆਂ 2 ਟੀਮਾਂ 2 ਨਵੰਬਰ ਨੂੰ ਹੋਣ ਵਾਲੇ ਸੈਮੀ ਫਾਈਨਲ ਲਈ ਕੁਆਲੀਫਾਈ ਕਰਨਗੀਆਂ ਅਤੇ ਹਾਕੀ ਖੇਡ ਦੇਖਣ ਲਈ ਆਉਣ ਵਾਲੇ ਦਰਸ਼ਕਾਂ ਤੋਂ ਕੋਈ ਗੇਟ ਐਂਟਰੀ ਪੈਸੇ ਨਹੀਂ ਲਏ ਜਾਣਗੇ। ਸਾਰੰਗਲ ਨੇ ਅੱਗੇ ਦੱਸਿਆ ਕਿ ਜੇਤੂ ਟੀਮ ਨੂੰ 5.51 ਲੱਖ ਰੁਪਏ ਦਾ ਨਕਦ ਇਨਾਮ ਪ੍ਰਸਿੱਧ ਖੇਡ ਪ੍ਰਮੋਟਰ ਅਤੇ ਗਾਖਲ ਗਰੁੱਪ (ਅਮਰੀਕਾ) ਦੇ ਚੇਅਰਮੈਨ ਤੇ ਐਨ.ਆਰ.ਆਈ. ਅਮੋਲਕ ਸਿੰਘ ਗਾਖਲ ਵੱਲੋਂ ਸਪਾਂਸਰ ਕੀਤਾ ਜਾਵੇਗਾ। ਇਸੇ ਤਰ੍ਹਾਂ ਉਪ ਜੇਤੂ ਟੀਮ ਨੂੰ 2.50 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਪਹਿਲਾਂ ਦੀ ਤਰ੍ਹਾਂ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਨੂੰ ਮਹਿੰਦਰ ਸਿੰਘ ਟੁੱਟ ਯਾਦਗਾਰੀ ਪੁਰਸਕਾਰ ਦੇ ਨਾਲ-ਨਾਲ ਰਣਬੀਰ ਸਿੰਘ ਰਾਣਾ ਟੁੱਟ ਵੱਲੋਂ ਸਪਾਂਸਰ ਕੀਤੇ 51,000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਸੀ.ਈ.ਓ. ਇਕਬਾਲ ਸਿੰਘ ਸੰਧੂ ਅਨੁਸਾਰ ਦੇਸ਼ ਦੀਆਂ ਚੋਟੀ ਦੀਆਂ 20 ਟੀਮਾਂ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਭਾਰਤੀ ਰੇਲਵੇ ਦਿੱਲੀ ਅਤੇ ਉਪ ਜੇਤੂ ਇੰਡੀਅਨ ਆਇਲ, ਮੁੰਬਈ ਸਮੇਤ ਪੀ.ਐਨ.ਬੀ ਦਿੱਲੀ, ਪੰਜਾਬ ਐਂਡ ਸਿੰਧ ਬੈਂਕ, ਆਰ.ਸੀ.ਐਫ. ਕਪੂਰਥਲਾ, ਐਫ.ਸੀ.ਆਈ. ਦਿੱਲੀ, ਸੀ.ਆਰ.ਪੀ.ਐਫ. ਦਿੱਲੀ, ਭਾਰਤੀ ਹਵਾਈ ਸੈਨਾ, ਕੈਗ ਦਿੱਲੀ, ਸੀ.ਆਈ.ਐਸ.ਐਫ. ਦਿੱਲੀ, ਆਰਮੀ ਇਲੈਵਨ, ਦਿੱਲੀ, ਆਈ.ਟੀ.ਬੀ.ਪੀ. ਜਲੰਧਰ, ਭਾਰਤੀ ਜਲ ਸੈਨਾ ਮੁੰਬਈ, ਏਅਰ ਇੰਡੀਆ, ਮੁੰਬਈ, ਓ.ਐਨ.ਜੀ.ਸੀ., ਦਿੱਲੀ, ਸਿਗਨਲ ਕੋਰ, ਪੰਜਾਬ ਪੁਲਿਸ, ਈ.ਐਮ.ਈ. ਜਲੰਧਰ, ਬੀ.ਐਸ.ਐਫ. ਜਲੰਧਰ ਦੀਆਂ ਟੀਮਾਂ ਇਸ 10 ਦਿਨਾਂ ਤੱਕ ਚੱਲਣ ਵਾਲੇ ਇਸ ਹਾਕੀ ਟੂਰਨਾਮੈਂਟ ਵਿੱਚ ਜਲੰਧਰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੀਆ