ਅੰਮ੍ਰਿਤਸਰ, 22 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – IPS ਗੁਰਪ੍ਰੀਤ ਸਿੰਘ ਭੁੱਲਰ ਬਣੇ ਅੰਮ੍ਰਿਤਸਰ ਦੇ ਨਵੇਂ ਪੁਲਿਸ ਕਮਿਸ਼ਨਰ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ IPS ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਅਹੁਦਾ ਸੰਭਾਲਿਆ।
ਅਹੁਦਾ ਸੰਭਾਲਣ ਦੇ ਉਪਰੰਤ IPS ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੜੇ ਹੀ ਭਾਗਾਂ ਦੇ ਨਾਲ ਹੀ ਗੁਰੂ ਮਹਾਰਾਜ ਦੀ ਇਸ ਪਵਿੱਤਰ ਧਰਤੀ ‘ਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਅਤੇ ਅਸੀਂ ਆਪਣੇ ਆਪ ਨੂੰ ਸਾਰੇ ਖੁਸ਼ਕਿਸਮਤ ਸਮਝਦੇ ਹਾਂ। ਹਨਾਂ ਕਿਹਾ ਪੁਲਿਸ ਦਾ ਮੁੱਖ ਕੰਮ ਹੁੰਦਾ ਉਹ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਹੈ ਅਤੇ ਇਹੀ ਸਾਡਾ ਬੇਸਿਕ ਪੁਲਿਸਿੰਗ ਦਾ ਫੰਡਾ ਹੈ।
ਇਹ ਵੀ ਪੜੋ : ਮੋਗਾ ਚ ਨਸ਼ੇੜੀ ਪਤੀ ਵੱਲੋਂ ਪਤਨੀ ਦਾ ਕਤਲ
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਚੱਲ ਰਹੀ ਟਰੈਫਿਕ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਅਸੀਂ ਅੰਮ੍ਰਿਤਸਰੀ ਵਾਸੀਆਂ ਤੋਂ ਵੀ ਅਪੀਲ ਕਰਦੇ ਹਾਂ ਕਿ ਉਹ ਪੁਲਿਸ ਦਾ ਸਹਿਯੋਗ ਦੇਣ ਅਤੇ ਅਸੀਂ ਜ਼ੀਰੋ ਟੋਲਰੈਂਸ ਪੋਲਿਸੀ ਤਹਿਤ ਕੰਮ ਕਰਾਂਗੇ। ਨਸ਼ਿਆਂ ਦੇ ਮੁੱਦੇ ਤੇ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਇਸ ਬਾਬਤ ਸਰਹੱਦੀ ਇਲਾਕਿਆਂ ਵਿਖੇ ਚੌਕਸੀ ਵਧਾਈ ਜਾਵੇਗੀ ਅਤੇ ਅਸੀਂ ਨਸ਼ੇ ਦੀ ਰੋਕਥਾਮ ਲਈ ਠੋਸ ਕਦਮ ਵੀ ਚੁੱਕੇਗੀ।