IPS ਜਤਿੰਦਰ ਸਿੰਘ ਔਲਖ ਹੋਣਗੇ PPSC ਦੇ ਨਵੇਂ ਚੇਅਰਮੈਨ

ਚੰਡ੍ਹੀਗੜ੍ਹ, 24 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੇ ਨਵੇਂ ਚੇਅਰਮੈਨ ਲਾਉਣ ਬਾਰੇ ਸਰਕਾਰ ਨੇ ਤਿਆਰੀ ਖਿੱਚ ਲਈ ਹੈ। ਸੀਐੱਮ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੀਪੀਐਸਸੀ ਦਾ ਨਵਾਂ ਚੇਅਰਮੈਨ IPS ਜਤਿੰਦਰ ਸਿੰਘ ਔਲਖ ਨੂੰ ਲਗਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਫਾਈਲ ਗਵਰਨਰ ਪੰਜਾਬ ਨੂੰ ਭੇਜੀ ਗਈ ਹੈ। 1997 ਬੈਚ ਦੇ IPS ਅਧਿਕਾਰੀ ਔਲਖ ਪਿਛਲੇ ਸਾਲ ADGP ਵਜੋਂ ਸੇਵਾਮੁਕਤ ਹੋਏ ਸਨ। ਦੱਸ ਦਈਏ ਕਿ PPSC ‘ਚ ਚੇਅਰਮੈਨ ਦਾ ਅਹੁਦਾ ਪਿਛਲੇ ਸਾਲ ਸਤੰਬਰ ਤੋਂ ਖਾਲੀ ਪਿਆ ਹੈ। ਚੇਅਰਮੈਨ ਦਾ ਅਹੁਦਾ ਖਾਲੀ ਹੋਣ ਕਾਰਨ ਸਰਕਾਰ ਨੂੰ ਨਿਯੁਕਤੀਆਂ ਕਰਨ ‘ਚ ਸਮੱਸਿਆ ਆ ਰਹੀ ਹੈ।

You May Also Like